ਪੁਲਸ ਨੇ ਹੈਰੋਇਨ ਸਮੇਤ 6 ਨੂੰ ਕੀਤਾ ਗ੍ਰਿਫਤਾਰ

Thursday, Jul 19, 2018 - 02:44 AM (IST)

ਪੁਲਸ ਨੇ ਹੈਰੋਇਨ ਸਮੇਤ 6 ਨੂੰ ਕੀਤਾ ਗ੍ਰਿਫਤਾਰ

ਭਗਤਾ ਭਾਈ(ਪਰਵੀਨ)-ਸਥਾਨਕ ਪੁਲਸ ਨੇ 10 ਗ੍ਰਾਮ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਪਿਆਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਨਾਨਕ ਸਿੰਘ ਵੱਲੋਂ ਨਸ਼ਿਆਂ ਵਿਰੁਧ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਅਤੇ ਇਸੇ ਤਹਿਤ ਵਿਸ਼ੇਸ਼ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਸ ਮੁਖਬਰਾਂ ਨੂੰ ਸਰਗਰਮ ਕੀਤਾ ਗਿਆ ਹੈ। ਇਸੇ ਤਹਿਤ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਨਿਰਵੀਰ ਸਿੰਘ ਵੱਲੋਂ ਭੋਡੀਪੁਰਾ ਦੇ ਸ਼ਮਸ਼ਾਨਘਾਟ ਵਿਚ ਛਾਪਾ ਮਾਰਿਆ ਗਿਆ ਅਤੇ ਮਨਦੀਪ ਸਿੰਘ, ਜਸਦੀਪ ਸਿੰਘ ਲਖਵਿੰਦਰ ਸਿੰਘ ਵਾਸੀਆਨ ਭੋਡੀਪੁਰਾ, ਦਵਿੰਦਰ ਕੁਮਾਰ ਅਤੇ ਰਜੀਵ ਕੁਮਾਰ ਵਾਸੀਆਨ ਭਗਤਾ ਭਾਈ ਸਮੇਤ ਗੁਰਮੇਜ ਸਿੰਘ ਵਾਸੀ ਬੀਡ਼ ਤਲਾਬ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰਨ ਉਪਰੰਤ ਮੁਕੱਦਮਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਇਸੇ ਦੌਰਾਨ ਥਾਣਾ ਮੁਖੀ ਗੁਰਪਿਆਰਾ ਸਿੰਘ ਨੇ ਨਸ਼ਾ  ਸਮੱਗਲਰਾਂ ਸਮੇਤ ਨਸ਼ੇਡ਼ੀਆਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਉਹ ਨਸ਼ਿਆਂ ਦੇ ਕਾਰੋਬਾਰ ਤੋਂ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਨਾਲ ਕਿਸੇ ਕਿਸਮ ਦਾ ਲਿਹਾਜ ਨਹੀਂ ਕੀਤਾ ਜਾਵੇਗਾ। 
 


Related News