ਭਾਜਪਾ ਮੰਡਲ ਪ੍ਰਧਾਨ ਸਮੇਤ 2 ਵਿਅਕਤੀ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ

Thursday, Apr 12, 2018 - 07:16 AM (IST)

ਭਾਜਪਾ ਮੰਡਲ ਪ੍ਰਧਾਨ ਸਮੇਤ 2 ਵਿਅਕਤੀ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ

ਸੁਲਤਾਨਪੁਰ ਲੋਧੀ(ਜ.ਬ.)-ਥਾਣਾ ਸੁਲਤਾਨਪੁਰ ਲੋਧੀ ਨੇ ਨਸ਼ੇ ਦੀਆਂ ਗੋਲੀਆਂ ਵੇਚਣ ਖਿਲਾਫ ਚਲਾਈ ਹੋਈ ਮੁਹਿੰਮ ਤਹਿਤ ਅੱਜ ਇਕ ਸੀ. ਭਾਜਪਾ ਆਗੂ ਤੇ ਇਕ ਹੋਰ ਵਿਅਕਤੀ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸੁਲਤਾਨਪੁਰ ਲੋਧੀ ਪੁਲਸ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਗੁਰਦੀਪ ਸਿੰਘ, ਐੱਚ. ਸੀ. ਅਰਵਿੰਦਰਜੀਤ ਸਿੰਘ, ਐੱਚ. ਸੀ. ਛਿੰਦਰਪਾਲ ਸਿੰਘ, ਐੱਚ. ਸੀ. ਹਰਵੇਲ ਸਿੰਘ ਐੱਸ. ਟੀ. ਐੱਫ., ਪੀ. ਐੱਚ. ਜੀ. ਅਮਰਜੀਤ ਸਿੰਘ ਆਦਿ ਦੇ ਨਾਲ ਪੈਟਰੋਲਿੰਗ ਗਸ਼ਤ ਕਰਦੇ ਹੋਏ ਟੀ ਪੁਆਇੰਟ ਰਣਧੀਰਪੁਰ ਵਿਖੇ ਮੌਜੂਦ ਸਨ ਤਾਂ ਪਿੰਡ ਰਣਧੀਰਪੁਰ ਪਾਸੋਂ ਇਕ ਵਿਅਕਤੀ ਨੂੰ ਪੈਦਲ ਆਉਂਦੇ ਵੇਖਿਆ ਤੇ ਨਾਂ ਪਤਾ ਪੁੱਛਣ 'ਤੇ ਉਸਨੇ ਆਪਣਾ ਨਾਂ ਰਾਕੇਸ਼ ਪੁਰੀ ਪੁੱਤਰ ਕਸ਼ਮੀਰੀ ਲਾਲ ਵਾਸੀ ਮੁਹੱਲਾ ਪੁਰੀਆਂ ਦੱਸਿਆ, ਜਿਸਦੀ ਤਲਾਸ਼ੀ ਲੈਣ 'ਤੇ ਉਸ ਤੋਂ 325 ਨਸ਼ੇ ਵਾਲੀਆਂ ਗੋਲੀਆਂ ਬਿਨਾਂ ਲੈਵਲ ਤੋਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਭਾਜਪਾ ਦਾ ਸੀਨੀਅਰ ਆਗੂ ਤੇ ਮੰਡਲ ਪ੍ਰਧਾਨ ਹੈ, ਜਿਸਦੀ ਪੁਰਾਣੇ ਸਿਵਲ ਹਸਪਤਾਲ ਦੇ ਸਾਹਮਣੇ ਕੈਮਿਸਟ ਦੀ ਦੁਕਾਨ ਹੈ ਤੇ ਉਹ ਕਾਫੀ ਲੰਬੇ ਸਮੇਂ ਤੋਂ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਸੀ ਤੇ ਐੱਸ. ਟੀ. ਐੱਫ. ਨੇ ਵਿਸ਼ੇਸ਼ ਸੂਚਨਾ 'ਤੇ ਨਾਕਾਬੰਦੀ ਕਰ ਕੇ ਫੜਿਆ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਜਸਵਿੰਦਰਪਾਲ ਸਿੰਘ, ਏ. ਐੱਸ. ਆਈ. ਕੁਲਵੰਤ ਸਿੰਘ, ਐੱਸ. ਟੀ. ਐੱਫ. ਐੱਚ. ਸੀ. ਕੁਲਦੀਪ ਸਿੰਘ, ਐੱਚ. ਸੀ. ਹਰੀਸ਼ ਕੁਮਾਰ ਆਦਿ ਦੇ ਨਾਲ ਗਸ਼ਤ ਕਰਦੇ ਹੋਏ ਲੋਹੀਆਂ ਚੂੰਗੀ ਰੋਡ ਪੁੱਜੇ ਤਾਂ ਇਕ ਨੌਜਵਾਨ ਨੂੰ ਪੈਦਲ ਆਉਂਦੇ ਦੇਖ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸਨੇ ਆਪਣਾ ਨਾਂ ਬੰਟੀ ਪੁੱਤਰ ਜਗਤਾਰ ਸਿੰਘ, ਵਾਸੀ ਢਿੱਲਵਾਂ ਦਸਿਆ, ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 60 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਇਸ ਸਮੇਂ ਨਸ਼ੀਲਾ ਪਾਊਡਰ ਚਿੱਟਾ ਵੇਚਣ ਵਾਲਿਆਂ ਦੇ ਪੂਰੀ ਸਖਤੀ ਹੋਣ ਦੇ ਕਾਰਨ ਕੁਝ ਵਿਅਕਤੀ ਨਸ਼ੇ ਦੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮਾਮਲਿਆਂ 'ਚ ਕੇਸ ਦਰਜ ਕਰ ਲਿਆ ਹੈ।


Related News