ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ 2 ਨੂੰ ਕੀਤਾ ਕਾਬੂ

02/18/2018 2:17:39 AM

ਅਬੋਹਰ(ਰਹੇਜਾ, ਸੁਨੀਲ)—ਥਾਣਾ ਨੰਬਰ 1 ਦੀ ਪੁਲਸ ਨੇ ਬੀਤੀ ਸ਼ਾਮ ਵੱਖ-ਵੱਖ ਥਾਵਾਂ 'ਤੇ ਗਸ਼ਤ ਦੌਰਾਨ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਇਕ ਵਿਅਕਤੀ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਹੈੱਡਕਾਂਸਟੇਬਲ ਕੁਲਵੰਤ ਸਿੰਘ ਨੇ ਬੀਤੀ ਸ਼ਾਮ ਮੁਖਬਰ ਦੀ ਸੂਚਨਾ 'ਤੇ ਅਜੀਤ ਨਗਰ ਵਿਚ ਕਾਲੀ ਮਾਤਾ ਮੰਦਰ ਦੇ ਨੇੜੇ ਛਾਪੇਮਾਰੀ ਕਰਕੇ ਉਥੋਂ ਸੀਡ ਫਾਰਮ ਵਾਸੀ ਸਤਨਾਮ ਸਿੰਘ ਨੂੰ 7 ਲਿਟਰ 740 ਮਿਲੀਲਿਟਰ ਸ਼ਰਾਬ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਹੈੱਡਕਾਂਸਟੇਬਲ ਆਤਮਾ ਰਾਮ ਨੇ ਬੀਤੀ ਸ਼ਾਮ ਮੁਖਬਰ ਦੀ ਸੂਚਨਾ 'ਤੇ ਪਕਾ ਸੀਡ ਫਾਰਮ ਵਿਚ ਛਾਪੇਮਾਰੀ ਕਰ ਕੇ ਉਥੋਂ ਦੇ ਰਹਿਣ ਵਾਲੇ ਛਿੰਦਾ ਸਿੰਘ ਨੂੰ 19 ਲਿਟਰ 440 ਮਿਲੀਲਿਟਰ ਸ਼ਰਾਬ ਸਮੇਤ ਕਾਬੂ ਕੀਤਾ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 


Related News