ਚੂਰਾ ਪੋਸਤ ਤੇ ਹਰਿਆਣਾ ਸ਼ਰਾਬ ਸਮੇਤ 2 ਗ੍ਰਿਫਤਾਰ

Wednesday, Jan 03, 2018 - 07:38 AM (IST)

ਚੂਰਾ ਪੋਸਤ ਤੇ ਹਰਿਆਣਾ ਸ਼ਰਾਬ ਸਮੇਤ 2 ਗ੍ਰਿਫਤਾਰ

ਬਠਿੰਡਾ(ਸੁਖਵਿੰਦਰ)-ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਚੂਰਾ ਪੋਸਤ ਤੇ ਹਰਿਆਣਾ ਸ਼ਰਾਬ ਬਰਾਮਦ ਕਰ ਕੇ 2 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੁਲੇਵਾਲਾ ਵਿਖੇ ਇਕ ਵਿਅਕਤੀ ਵੱਲੋਂ ਚੂਰਾ ਪੋਸਤ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਫੂਲ ਪੁਲਸ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਪਿੰਡ ਦੁਲੇਵਾਲਾ ਵਿਖੇ ਛਾਪਾ ਮਾਰ ਕੇ ਅਮਰੀਕ ਸਿੰਘ ਦੇ ਟਿਕਾਣੇ ਤੋਂ 2 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਮਾਮਲੇ ਵਿਚ ਮੌੜ ਪੁਲਸ ਦੇ ਹੌਲਦਾਰ ਦਰਸ਼ਨ ਸਿੰਘ ਨੇ ਪਿੰਡ ਮੌੜ ਖੁਰਦ ਤੋਂ ਜਗਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਟਿਕਾਣੇ ਤੋਂ 60 ਬੋਤਲਾਂ ਹਰਿਆਣਾ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News