ਰਿਸ਼ਵਤ ਲੈਂਦਾ ਇੰਡਸਟਰੀ ਇੰਸਪੈਕਟਰ ਚੜ੍ਹਿਆ ਵਿਜੀਲੈਂਸ ਹੱਥੇ
Wednesday, Dec 27, 2017 - 07:19 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਵਿਜੀਲੈਂਸ ਨੇ ਇੰਡਸਟਰੀ ਇੰਸਪੈਕਟਰ ਨੂੰ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਵਿਭਾਗ ਬਰਨਾਲਾ ਦੇ ਡੀ. ਐੱਸ. ਪੀ. ਹੰਸ ਰਾਜ ਨੇ ਕਿਹਾ ਕਿ ਦਰਸ਼ਨ ਦਾਸ ਪੁੱਤਰ ਗਣੇਸ਼ ਦਾਸ ਵਾਸੀ ਤਪਾ ਮੰਡੀ ਨੇ ਉਨ੍ਹਾਂ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਫੋਟੋ ਸਟੇਟ ਦਾ ਕੰਮ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਤਪਾ ਤੋਂ 1 ਲੱਖ ਰੁਪਏ ਦਾ ਲੋਨ ਲਿਆ ਸੀ, ਜਿਸ ਦੀ 35 ਹਜ਼ਾਰ ਰੁਪਏ ਦੀ ਸਬਸਿਡੀ ਸਬੰਧੀ ਫਾਈਲ ਅੱਗੇ ਭੇਜਣ ਅਤੇ ਡਾਇਰੈਕਟਰ ਖਾਦੀ ਵਿਲੇਜ ਇੰਡਸਟਰੀ ਕਮਿਸ਼ਨ ਚੰਡੀਗੜ੍ਹ ਤੋਂ ਸਬਸਿਡੀ ਮਨਜ਼ੂਰ ਕਰਵਾਉਣ ਲਈ ਇੰਡਸਟਰੀ ਇੰਸਪੈਕਟਰ ਬਰਨਾਲਾ ਮਹਿੰਦਰ ਸਿੰਘ 4000 ਰੁਪਏ ਦੀ ਰਿਸ਼ਵਤ ਦੀ ਮੰਗ ਕਰਦਾ ਸੀ। ਉਨ੍ਹਾਂ ਆਖਿਆ ਕਿ ਮੁਲਜ਼ਮ ਨੂੰ ਫੜਨ ਲਈ ਉਨ੍ਹਾਂ ਇਕ ਟੀਮ ਦਾ ਗਠਨ ਕੀਤਾ, ਜਿਸ ਨੇ ਇੰਡਸਟਰੀ ਇੰਸਪੈਕਟਰ ਮਹਿੰਦਰ ਸਿੰਘ ਨੂੰ ਦਰਸ਼ਨ ਸਿੰਘ ਤੋਂ 4 ਹਜ਼ਾਰ ਰੁਪਏ ਲੈਂਦੇ ਸਮੇਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਬ-ਇੰਸਪੈਕਟਰ ਸੁਖਦਰਸ਼ਨ ਕੁਮਾਰ, ਤਰਲੋਚਨ ਸਿੰਘ, ਏ. ਐੱਸ. ਆਈ. ਸਤਗੁਰ ਸਿੰਘ, ਹੌਲਦਾਰ ਮਨਜੀਤ ਸਿੰਘ, ਹੌਲਦਾਰ ਰਾਜਵਿੰਦਰ ਸਿੰਘ, ਅਮਨਦੀਪ ਸਿੰਘ, ਸਿਪਾਹੀ ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।
