ਹਥਿਆਰ ਸਣੇ ਗੈਂਗਸਟਰ ਅੜਿਕੇ

Thursday, Jun 15, 2017 - 06:40 AM (IST)

ਹਥਿਆਰ ਸਣੇ ਗੈਂਗਸਟਰ ਅੜਿਕੇ

ਬਠਿੰਡਾ(ਬਲਵਿੰਦਰ)-ਬੀਤੀ ਰਾਤ ਬਠਿੰਡਾ ਪੁਲਸ ਨੇ ਵੀ ਪਿੰਡ ਬੁਡਲਾਡੇਵਾਲਾ ਤੋਂ ਇਕ ਗੈਂਗਸਟਰ ਨੂੰ ਹਥਿਆਰ ਸਣੇ ਕਾਬੂ ਕਰ ਲਿਆ ਹੈ। ਜਦਕਿ ਪੰਜਾਬ ਤੇ ਹਰਿਆਣਾ ਪੁਲਸ ਦੇ ਸਾਂਝੇ ਆਪ੍ਰੇਸ਼ਨ 'ਚ ਡੱਬਵਾਲੀ ਨੇੜੇ ਮਾਰੇ ਗਏ ਗੈਂਗਸਟਰਾਂ ਦਾ ਮਾਮਲਾ ਵੀ ਅਜੇ ਗਰਮ ਹੀ ਹੈ, ਜਿਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਸ ਸੂਤਰਾਂ ਮੁਤਾਬਕ ਬੀਤੀ ਰਾਤ ਬਠਿੰਡਾ ਪੁਲਸ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਅਰਜੁਨ ਸਿੰਘ ਲੁਧਿਆਣੇ ਵਾਲਾ ਪਿੰਡ ਬੁਡਲਾਡੇਵਾਲਾ ਵਿਖੇ ਆਪਣੇ ਰਿਸ਼ਤੇਦਾਰ ਕੋਲ ਆਇਆ ਹੋਇਆ ਹੈ, ਜਿਸ 'ਤੇ ਪੁਲਸ ਨੇ ਪਿੰਡ ਦੀ ਘੇਰਾਬੰਦੀ ਕਰ ਕੇ ਉਕਤ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਿਆ। ਇਸ ਸੰਬੰਧ 'ਚ ਹੋਰ ਕਿਸੇ ਅਧਿਕਾਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਐੱਸ.ਐੱਸ.ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧ 'ਚ ਉਹ ਛੇਤੀ ਹੀ ਖੁਲਾਸਾ ਕਰਨਗੇ।


Related News