ਨਸ਼ੀਲੇ ਪਦਾਰਥਾਂ ਸਣੇ ਪਤੀ-ਪਤਨੀ ਅੜਿੱਕੇ

Thursday, Jun 15, 2017 - 12:11 AM (IST)

ਨਸ਼ੀਲੇ ਪਦਾਰਥਾਂ ਸਣੇ ਪਤੀ-ਪਤਨੀ ਅੜਿੱਕੇ

ਸੰਗਰੂਰ(ਬੇਦੀ, ਬਾਵਾ, ਰੂਪਕ, ਯਾਦਵਿੰਦਰ)-ਪੁਲਸ ਨੇ ਸ਼ੇਖੂਪੁਰਾ ਮੁਹੱਲੇ 'ਚੋਂ 2 ਕਿਲੋ 720 ਗ੍ਰਾਮ ਅਫੀਮ, 8 ਕਿਲੋ ਚੂਰਾ ਪੋਸਤ ਤੇ 24 ਬੋਤਲਾਂ ਸ਼ਰਾਬ ਸਮੇਤ ਪਤੀ-ਪਤਨੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦਿਆਂ ਸੰਦੀਪ ਵਡੇਰਾ ਉਪ ਕਪਤਾਨ ਪੁਲਸ ਸਬ-ਡਵੀਜ਼ਨ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਪਇੰਦਰਪਾਲ ਸਿੰਘ ਜੇਜੀ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਦੀ ਟੀਮ ਨੂੰ ਮੁਖਬਰੀ ਮਿਲੀ ਸੀ ਕਿ ਰਾਕੇਸ਼ ਕੁਮਾਰ ਉਰਫ਼ ਮਾਸਟਰ ਪੁੱਤਰ ਚੂਨੀ ਲਾਲ ਤੇ ਸੋਮਾ ਰਾਣੀ ਪਤਨੀ ਰਾਕੇਸ਼ ਕੁਮਾਰ ਵਾਸੀ ਗਲੀ ਨੰ. 5 ਮੁਹੱਲਾ ਸ਼ੇਖੂਪੁਰਾ ਸੰਗਰੂਰ ਆਪਣੇ ਰਿਹਾਇਸ਼ੀ ਮਕਾਨ ਵਿਚ ਚੂਰਾ ਪੋਸਤ, ਅਫੀਮ ਤੇ ਸ਼ਰਾਬ ਠੇਕਾ ਦੇਸੀ ਰੱਖ ਕੇ ਲੋਕਾਂ ਨੂੰ ਵੇਚ ਕੇ ਚੰਗੀ ਕਮਾਈ ਕਰਦੇ ਹਨ ਜੇਕਰ ਤੁਰੰਤ ਰੇਡ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ, ਜਿਸ 'ਤੇ ਉਕਤ ਕਥਿਤ ਦੋਸ਼ੀਆਂ ਖਿਲਾਫ਼ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕੀਤਾ। ਪੁਲਸ ਨੇ ਉਕਤ ਕਥਿਤ ਦੋਸ਼ੀਆਨ ਰਾਕੇਸ਼ ਕੁਮਾਰ ਦੀ ਰਿਹਾਇਸ਼ ਸ਼ੇਖੂਪੁਰਾ ਬਸਤੀ ਸੰਗਰੂਰ 'ਤੇ ਰੇਡ ਕਰ ਕੇ ਤਲਾਸ਼ੀ ਦੌਰਾਨ ਇਕ ਕਮਰੇ ਵਿਚ ਪਏ ਡਬਲ ਬੈੱਡ ਦੇ ਬਾਕਸ ਵਿਚ ਰੱਖੇ ਥੈਲਾ ਪਲਾਸਟਿਕ ਵਿਚੋਂ 8 ਕਿਲੋ ਚੂਰਾ ਪੋਸਤ ਅਤੇ ਕੱਪਬੋਰਡ ਵਿਚ ਪਏ ਇਕ ਝੋਲਾ ਬੈਗ 'ਚੋਂ 30,700 ਰੁਪਏ ਦੀ ਕਰੰਸੀ, 2 ਕਿਲੋ 720 ਗ੍ਰਾਮ ਅਫੀਮ ਤੇ 24 ਬੋਤਲਾਂ ਸ਼ਰਾਬ ਠੇਕਾ ਜਿਨ੍ਹਾਂ 'ਤੇ ਫਾਰ ਸੇਲ ਇਨ ਚੰਡੀਗੜ੍ਹ ਯੂ. ਟੀ. ਲਿਖਿਆ ਹੋਇਆ ਸੀ ਬਰਾਮਦ ਕਰਵਾ ਕੇ ਉਕਤ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਕਥਿਤ ਦੋਸ਼ੀਆਂ ਦਾ ਪੁਲਸ ਵੱਲੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।  ਇਸ ਮੌਕੇ ਮਹਿਲਾ ਸਬ-ਇੰਸਪੈਕਟਰ ਹਰਸਿਮਰਪ੍ਰੀਤ ਕੌਰ, ਸਹਾਇਕ ਥਾਣੇਦਾਰ ਕਮਲਜੀਤ ਸਿੰਘ, ਹੌਲਦਾਰ ਸੰਜੇ ਕੁਮਾਰ ਤੇ ਹੋਰ ਪੁਲਸ ਅਧਿਕਾਰੀ ਮੌਜੂਦ ਸਨ।


Related News