ਪੰਜਾਬ ਯੂਨੀਵਰਸਿਟੀ ’ਚ ਪੀ. ਐੱਚ. ਡੀ. ਦਾਖ਼ਲਿਆਂ ਲਈ 10 ਸਤੰਬਰ ਤੱਕ ਮੰਗੀਆਂ ਅਰਜ਼ੀਆਂ

Saturday, Aug 29, 2026 - 12:58 PM (IST)

ਪੰਜਾਬ ਯੂਨੀਵਰਸਿਟੀ ’ਚ ਪੀ. ਐੱਚ. ਡੀ. ਦਾਖ਼ਲਿਆਂ ਲਈ 10 ਸਤੰਬਰ ਤੱਕ ਮੰਗੀਆਂ ਅਰਜ਼ੀਆਂ

ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਯੂਨੀਵਰਸਿਟੀ ਨੇ ਵੱਖ-ਵੱਖ ਵਿਭਾਗਾਂ ’ਚ ਪੀ. ਐੱਚ. ਡੀ. ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਉਮੀਦਵਾਰ 10 ਸਤੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ, ਜਦੋਂ ਕਿ ਦਾਖ਼ਲਾ ਪ੍ਰੀਖਿਆ 27 ਸਤੰਬਰ ਨੂੰ ਕਰਵਾਈ ਜਾਵੇਗੀ। ਦਾਖ਼ਲੇ ਨਾਲ ਸਬੰਧਿਤ ਸਾਰੀ ਪ੍ਰਕਿਰਿਆ ਤੇ ਪ੍ਰਾਸਪੈਕਟਸ ਯੂਨੀਵਰਸਿਟੀ ਦੀਆਂ ਅਧਿਕਾਰਤ ਵੈੱਬਸਾਈਟਾਂ ’ਤੇ ਅਪਲੋਡ ਕਰ ਦਿੱਤੇ ਗਏ ਹਨ। ਆਮ ਵਿਭਾਗਾਂ ’ਚ ਪੀ. ਐੱਚ. ਡੀ. ਕਰਨ ਦੇ ਇੱਛੁਕ ਉਮੀਦਵਾਰ ਵੈੱਬਸਾਈਟ ’ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ, ਜਦੋਂ ਕਿ ਇੰਜੀਨੀਅਰਿੰਗ ਵਿਸ਼ਿਆਂ ਲਈ ਵੱਖਰਾ ਪੋਰਟਲ ਜਾਰੀ ਕੀਤਾ ਗਿਆ ਹੈ।

ਯੂਨੀਵਰਸਿਟੀ ਵੱਲੋਂ ਵੈੱਬਸਾਈਟ ’ਤੇ ਵੱਖ-ਵੱਖ ਵਿਭਾਗਾਂ ’ਚ ਪੀ.ਐੱਚ.ਡੀ. ਦੀਆਂ ਸੰਭਾਵਿਤ ਸੀਟਾਂ, ਦਾਖ਼ਲਾ ਪ੍ਰੀਖਿਆ ਦਾ ਸਿਲੇਬਸ, ਯੋਗਤਾ ਤੇ ਵਿਸਤ੍ਰਿਤ ਸਮਾਂ-ਸਾਰਣੀ ਵੀ ਉਪਲੱਬਧ ਕਰਵਾਈ ਗਈ ਹੈ। ਪ੍ਰਸ਼ਾਸਨ ਵੱਲੋਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਸਬੰਧਤ ਵਿਭਾਗ ਦੀ ਯੋਗਤਾ, ਸੀਟਾਂ ਤੇ ਪ੍ਰੀਖਿਆ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ। ਪੀ.ਯੂ. ਪੀ. ਐੱਚ. ਡੀ. ਦਾਖ਼ਲਾ ਪ੍ਰੀਖਿਆ 27 ਸਤੰਬਰ ਨੂੰ ਲਈ ਜਾਵੇਗੀ ਤੇ ਇਹ ਪ੍ਰੀਖਿਆ ਸਿਰਫ਼ ਚੰਡੀਗੜ੍ਹ ’ਚ ਹੀ ਹੋਵੇਗੀ।


author

Babita

Content Editor

Related News