ਖੇਤੀ ਵਿਰੋਧੀ ਆਰਡੀਨੈਂਸ ਮੋਦੀ ਸਰਕਾਰ ਤੇ ਅਕਾਲੀ ਦਲ ਦੇ ਪਤਨ ''ਚ ਆਖਰੀ ਕਿੱਲ ਹੋਵੇਗਾ ਸਾਬਿਤ : ਚੀਮਾ

Saturday, Sep 19, 2020 - 12:35 AM (IST)

ਖੇਤੀ ਵਿਰੋਧੀ ਆਰਡੀਨੈਂਸ ਮੋਦੀ ਸਰਕਾਰ ਤੇ ਅਕਾਲੀ ਦਲ ਦੇ ਪਤਨ ''ਚ ਆਖਰੀ ਕਿੱਲ ਹੋਵੇਗਾ ਸਾਬਿਤ : ਚੀਮਾ

ਸੁਲਤਾਨਪੁਰ ਲੋਧੀ,(ਧੀਰ)- ਕੇਂਦਰ ਸਰਕਾਰ ਵੱਲੋਂ ਲੋਕ ਸਭਾ 'ਚ ਪਾਸ ਕੀਤਾ ਖੇਤੀ ਆਰਡੀਨੈਂਸ ਹੁਣ ਮੋਦੀ ਸਰਕਾਰ ਦੇ ਪਤਨ 'ਚ ਆਖਰੀ ਕਿੱਲ ਸਾਬਿਤ ਹੋਵੇਗਾ ਅਤੇ ਅਕਾਲੀ ਦਲ ਦੀ ਸੂਬੇ ਵਿਚ ਨਾਮੋ-ਨਿਸ਼ਾਨ ਮਿਟਾ ਕੇ ਰੱਖ ਦੇਵੇਗਾ। ਇਹ ਪ੍ਰਗਟਾਵਾ ਕਰਦਿਆਂ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਕਿ ਬੀਬੀ ਹਰਸਿਮਰਤ ਬਾਦਲ ਦਾ ਹੁਣ ਕੇਂਦਰੀ ਮੰਤਰੀ ਤੋਂ ਅਸਤੀਫਾ ਹੁਣ ਮਹਿਜ ਇਕ ਡਰਾਮਾ ਹੈ ਅਤੇ ਅਕਾਲੀ ਦਲ ਹੁਣ ਚੀਚੀ 'ਤੇ ਲਹੂ ਲਗਾ ਕੇ ਜੋ ਅਸਤੀਫੇ ਰਾਹੀ ਕਿਸਾਨਾਂ 'ਚ ਹਮਦਰਦ ਬਨਣਾ ਚਾਹੁੰਦਾ ਹੈ, ਉਸ ਦਾ ਇਹ ਸੁਪਨਾ ਹੁਣ ਕਦੇ ਵੀ ਪੂਰਾ ਨਹੀਂ ਹੋਵੇਗਾ। ਸੂਬੇ ਦੇ ਕਿਸਾਨ ਹੁਣ ਕਿਸੇ ਵੀ ਕੀਮਤ 'ਤੇ ਬਾਦਲ ਦਲ ਨੂੰ ਮੁਆਫ ਨਹੀਂ ਕਰਨਗੇ। ਪਹਿਲਾਂ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ 'ਚ ਮਤੇ ਦੇ ਵਿਰੋਧ ਵਿਚ ਪਾਸ ਕੀਤੇ ਬਿੱਲ 'ਤੇ ਗੈਰ ਹਾਜ਼ਰ ਰਹਿ ਕੇ ਫਿਰ
ਖੁੱਲਮ-ਖੁੱਲਾ ਆਰਡੀਨੈਂਸ ਦਾ ਸਮਰਥਨ ਕਰਨ ਵਾਲੇ ਅਕਾਲੀ ਦਲ ਦੇ ਸੁਪਰੀਮੋਂ ਸੁਖਬੀਰ ਸਿੰਘ ਬਾਦਲ ਅਚਾਨਕ ਕਿਉ ਰਾਤੋ-ਰਾਤ ਆਪੇ ਸਟੈਡ ਤੋਂ ਬਦਲ ਗਏ ਕੀ ਇੰਨਾਂ ਨੇ ਪਹਿਲਾਂ ਪੂਰੀ ਤਰ੍ਹਾਂ ਮਤੇ ਨੂੰ ਪੜਿਆ ਨਹੀਂ ਸੀ ਜਾਂ ਫਿਰ ਹਰਸਿਮਰਤ ਦੀ ਕੁਰਸੀ ਬਚਾਉਣ ਖਾਤਿਰ ਇਹ ਡਰਾਮਾ ਰਚਿਆ ਜਾ ਰਿਹਾ ਸੀ। ਵਿਧਾਇਕ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੇ ਅੰਦਰ ਸ਼ਰਮ ਤੇ ਗੈਰਤ ਦਾ ਅੰਸ਼ ਬਿਲਕੁਲ ਖਤਮ ਹੋ ਚੁੱਕਾ ਹੈ ਜੋ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਦੁਰਕਾਰਨ ਦੇ ਬਾਵਜੂਦ ਕੇਂਦਰ ਸਰਕਾਰ ਦੀ ਹਮਾਇਤ ਗੱਲਾਂ ਕਰਦੇ ਹਨ। ਜੇ ਕਾਂਗਰਸ ਪਾਰਟੀ ਤੇ ਕਿਸਾਨ ਜਥੇਬੰਦੀਆਂ ਖੁੱਲ ਕੇ ਇਸ ਆਰਡੀਨੈਂਸ ਦਾ ਵਿਰੋਧ ਨਾ ਕਰਦੇ ਤਾਂ ਅਕਾਲੀ ਦਲ ਦਾ ਚਿਹਰਾ ਨੰਗਾ ਨਹੀਂ ਹੋਣਾ ਸੀ। ਅਕਾਲੀ ਦਲ ਸੂਬੇ 'ਚ ਸਿਰਫ ਆਪਣਾ ਵਜੂਦ ਬਚਾਉਣ ਖਾਤਰ ਜੁਟਿਆ ਹੋਇਆ ਹੈ ਕਿ ਜੇ ਬੀਬਾ ਹਰਸਿਮਰਤ ਬਾਦਲ ਅਸਤੀਫਾ ਨਹੀਂ ਦਿੰਦੀ ਤਾਂ ਲੋਕਾਂ ਨੇ ਅਕਾਲੀ ਦਲ ਦੇ ਆਗੂਆਂ ਦਾ ਪਿੰਡਾਂ ਤੇ ਸ਼ਹਿਰਾਂ 'ਚ ਵੜਨਾ ਬੰਦ ਕਰ ਦੇਣਾ ਸੀ।

ਇਸ ਮੌਕੇ ਮਾਰਕਿਟ ਕਮੇਟੀ ਚੈਅਰਮੈਨ ਪਰਮਿੰਦਰ ਸਿੰਘ ਪੱਪਾ, ਵਾਈਸ ਚੇਅਰਮੈਨ ਦੀਪਕ ਧੀਰ ਰਾਜੂ, ਚੇਅਰਮੈਨ ਸੰਮਤੀ ਰਜਿੰਦਰ ਸਿੰਘ ਤਕੀਆ, ਵਾਈਸ ਚੇਅਰਮੈਨ ਮੰਗਲ ਸਿੰਘ ਭੱਟੀ, ਹਰਜਿੰਦਰ ਸਿੰਘ ਜਿੰਦਾ ਵਾਈਸ ਚੇਅਰਮੈਨ ਜ਼ਿਲਾ ਪ੍ਰੀਸ਼ਦ, ਬਲਦੇਵ ਸਿੰਘ ਰੰਗੀਲ ਪੁਰ ਮੈਂਬਰ ਸੰਮਤੀ, ਹਰਚਰਨ ਸਿੰਘ ਬੱਗਾ ਸੰਮਤੀ ਮੈਂਬਰ, ਸਰਪੰਚ ਜਸਪਾਲ ਸਿੰਘ ਠੇਕੇਦਾਰ, ਸਰਪੰਚ ਰਾਜੂ ਢਿੱਲੋਂ ਡੇਰਾ ਸੈਦਾਂ, ਰਵੀ ਪੀ. ਏ., ਸਰਪੰਚ ਲਾਭ ਸਿੰਘ ਧੰਜੂ, ਸਰਪੰਚ ਗੁਰਦੇਵ ਸਿੰਘ ਪੱਪਾ, ਚੇਅਰਮੈਨ ਮੰਡੀਕਰਨ ਮੁਖਤਿਆਰ ਸਿੰਘ ਭਗਤਪੁਰ, ਇੰਦਰਜੀਤ ਸਿੰਘ ਲ਼ਫਟਰ, ਸੋਨੂ ਠੱਟਾ, ਸੰਦੀਪ ਕਲਸੀ, ਹਰਨੇਕ ਵਿਰਦੀ, ਸਰਪੰਚ ਕੁਲਦੀਪ ਸਿੰਘ ਮੋਠਾਂ ਵਾਲ, ਬਲਜਿੰਦਰ ਪੀ. ਏ., ਸਰਪੰਚ ਕੁਲਵੰਤ ਸਿੰਘ ਸਵਾਲ, ਸਰਪੰਚ ਗੁਰਪ੍ਰੀਤ ਸਿੰਘ ਫੋਜੀ ਕਲੋਨੀ ਆਦਿ ਵੀ ਹਾਜ਼ਰ ਸਨ।


 


author

Deepak Kumar

Content Editor

Related News