ਪੰਜਾਬ ''ਚ ਯੂ-ਟਿਊਬਰ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ, ਜੋਤੀ ਮਲਹੋਤਰਾ ਨਾਲ...
Wednesday, Jun 04, 2025 - 10:47 AM (IST)

ਮੋਹਾਲੀ : ਪੰਜਾਬ 'ਚ ਫਿਰ ਜਾਸੂਸੀ ਦੇ ਦੋਸ਼ਾਂ ਤਹਿਤ ਇਕ ਹੋਰ ਗ੍ਰਿਫ਼ਤਾਰੀ ਕੀਤੀ ਗਈ ਹੈ। ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਮੋਹਾਲੀ ਨੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਰੂਪਨਗਰ ਦੇ ਮਹਿਲਾਂ ਪਿੰਡ ਦੇ ਵਸਨੀਕ ਜਸਬੀਰ ਸਿੰਘ ਨਾਲ ਜੁੜੇ ਇਕ ਮਹੱਤਵਪੂਰਨ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਡੀ. ਜੀ. ਪੀ. ਗੌਰਵ ਯਾਦਵ ਵਲੋਂ ਐਕਸ 'ਤੇ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਹੋਣ ਜਾ ਰਿਹਾ ਵੱਡਾ ਐਲਾਨ! CM ਭਗਵੰਤ ਮਾਨ ਅੱਜ ਦੇਣਗੇ ਖ਼ੁਸ਼ਖ਼ਬਰੀ
ਜਾਣਕਾਰੀ ਮੁਤਾਬਕ ਜਸਬੀਰ ਸਿੰਘ 'ਜਾਨ ਮਹਿਲ' ਨਾਂ ਦਾ ਯੂ-ਟਿਊਬ ਚੈਨਲ ਚਲਾਉਂਦਾ ਹੈ। ਉਸ ਨੂੰ ਪੀ. ਆਈ. ਓ. ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਪਾਇਆ ਗਿਆ ਹੈ, ਜੋ ਕਿ ਇਕ ਅੱਤਵਾਦੀ ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸ ਨੇ ਹਰਿਆਣਾ ਆਧਾਰਿਤ ਯੂ-ਟਿਊਬਰ ਜੋਤੀ ਮਲਹੋਤਰਾ (ਜਾਸੂਸੀ ਲਈ ਗ੍ਰਿਫ਼ਤਾਰ) ਅਤੇ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਪਾਕਿਸਤਾਨੀ ਨਾਗਰਿਕ ਅਤੇ ਕੱਢੇ ਗਏ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ! ਫਿਰ ਆਉਣ ਵਾਲਾ ਹੈ ਤੂਫ਼ਾਨ, ਜਾਰੀ ਹੋ ਗਿਆ ਵੱਡਾ ALERT (ਵੀਡੀਓ)
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ 'ਤੇ ਦਿੱਲੀ 'ਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ 'ਚ ਸ਼ਿਰੱਕਤ ਕੀਤੀ ਸੀ, ਜਿੱਥੇ ਉਹ ਪਾਕਿਸਤਾਨੀ ਫ਼ੌਜ ਦੇ ਅਧਿਕਾਰੀਆਂ ਅਤੇ ਬਲੌਗਰਾਂ ਨੂੰ ਮਿਲਿਆ ਸੀ। ਉਸ ਨੇ 3 ਵਾਰ (2020, 2021, 2024) ਪਾਕਿਸਤਾਨ ਦੀ ਯਾਤਰਾ ਕੀਤੀ ਅਤ ਉਸ ਦੇ ਇਲੈਕਟ੍ਰਾਨਕ ਡਿਵਾਈਸਾਂ 'ਚ ਕਈ ਪਾਕਿਸਤਾਨ ਆਧਾਰਿਤਨੰਬਰ ਸਨ, ਜੋ ਹੁਣ ਫਾਰੈਂਸਿਕ ਜਾਂਚ ਅਧੀਨ ਹਨ।
ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਸਬੀਰ ਨੇ ਖੋਜ ਤੋਂ ਬਚਣ ਲਈ ਇਨ੍ਹਾਂ ਪੀ. ਆਈ. ਓਜ਼ ਨਾਲ ਆਪਣੇ ਸੰਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ. ਐੱਸ. ਐੱਸ. ਓ. ਸੀ. ਮੋਹਾਲੀ ਵਿਖੇ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਉਸ ਦੇ ਸਹਿਯੋਗੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8