ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਲਾਰੈਂਸ, ਜੱਗੂ ਤੋਂ ਪੁੱਛਗਿੱਛ ਤੋਂ ਬਾਅਦ ਇਕ ਹੋਰ ਵੱਡੀ ਤਿਆਰੀ ’ਚ ਪੁਲਸ

Friday, Oct 14, 2022 - 06:37 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਲਾਰੈਂਸ, ਜੱਗੂ ਤੋਂ ਪੁੱਛਗਿੱਛ ਤੋਂ ਬਾਅਦ ਇਕ ਹੋਰ ਵੱਡੀ ਤਿਆਰੀ ’ਚ ਪੁਲਸ

ਲੁਧਿਆਣਾ (ਰਾਜ) : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਤੋਂ ਬਾਅਦ ਜੱਗੂ ਭਗਵਾਨਪੁਰੀਆ ਅਤੇ ਹੁਣ ਪੁਲਸ ਬਟਾਲਾ ਜੇਲ ’ਚ ਬੰਦ ਖ਼ਤਰਨਾਕ ਗੈਂਗਸਟਰ ਗੁਰਦੀਪ ਸਿੰਘ ਨੂੰ ਜਲਦ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜੱਗੂ ਤੋਂ ਹੋਈ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਗੁਰਦੀਪ ਸਿੰਘ ਉਹੀ ਹੈ, ਜੋ ਮੁਲਜ਼ਮ ਸਤਬੀਰ ਸਿੰਘ ਨਾਲ ਫਾਰਚੂਨਰ ਕਾਰ ਵਿਚ ਸਵਾਰ ਹੋ ਕੇ ਮਨੀ ਰੱਈਆ ਅਤੇ ਮਨਦੀਪ ਤੂਫਾਨ ਨੂੰ ਬਠਿੰਡਾ ਛੱਡਣ ਲਈ ਗਿਆ ਸੀ। ਅਸਲ ਵਿਚ ਸੀ. ਆਈ. ਏ.-2 ਦੀ ਪੁਲਸ ਨੇ ਸਭ ਤੋਂ ਪਹਿਲਾਂ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਬਲਦੇਵ ਚੌਧਰੀ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਇਕ ਤੋਂ ਬਾਅਦ ਇਕ ਕਈ ਲੋਕਾਂ ਨੂੰ ਕਾਬੂ ਕੀਤਾ ਸੀ, ਜਿਸ ਤੋਂ ਬਾਅਦ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਕਈ ਖੁਲਾਸੇ ਹੋਏ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਫਰਾਰ ਗੈਂਗਸਟਰ ਦੀਪਕ ਟੀਨੂੰ ਨੇ ਛੱਡਿਆ ਭਾਰਤ !

ਸੰਦੀਪ ਅਤੇ ਰਣਜੀਤ ਦੇ ਕਹਿਣ ’ਤੇ ਹੀ ਸਤਬੀਰ ਆਪਣੀ ਫਾਰਚੂਨਰ ਕਾਰ ’ਚ ਮਨੀ ਅਤੇ ਤੂਫਾਨ ਨੂੰ ਛੱਡਣ ਲਈ ਗਿਆ ਸੀ। ਉਸ ਦੌਰਾਨ ਗੁਰਦੀਪ ਸਿੰਘ ਵੀ ਉਨ੍ਹਾਂ ਨਾਲ ਹੀ ਸੀ ਪਰ ਪਹਿਲਾਂ ਉਸ ਦੀ ਪਛਾਣ ਨਹੀਂ ਹੋ ਪਾ ਰਹੀ ਸੀ। ਹੁਣ ਜੱਗੂ ਤੋਂ ਹੋਈ ਪੁੱਛਗਿੱਛ ’ਚ ਇਹ ਸਪੱਸ਼ਟ ਹੋਇਆ ਹੈ। ਗੁਰਦੀਪ ਲਗਾਤਾਰ ਜੱਗੂ ਭਗਵਾਨਪੁਰੀਆ ਦੇ ਸੰਪਰਕ ਵਿਚ ਸੀ। ਉਸ ਦੀ ਆਮ ਕਰ ਕੇ ਗੈਂਗਸਟਰ ਜੱਗੂ ਨਾਲ ਗੱਲ ਹੁੰਦੀ ਰਹਿੰਦੀ ਸੀ। ਹੁਣ ਪੁਲਸ ਗੁਰਦੀਪ ਸਿੰਘ ਨੂੰ ਬਟਾਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ ਤਾਂ ਕਿ ਅਗਲੀ ਕਾਰਵਾਈ ਨੂੰ ਵਧਾਇਆ ਜਾ ਸਕੇ। ਇਸ ਸਮੇਂ ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨ ਦੇ ਪੁਲਸ ਰਿਮਾਂਡ ’ਤੇ ਕਮਿਸ਼ਨਰੇਟ ਪੁਲਸ ਦੀ ਗ੍ਰਿਫਤ ਵਿਚ ਹਨ।

ਇਹ ਵੀ ਪੜ੍ਹੋ : ਗੁਰਜੰਟ ਕਤਲ ’ਤੇ ਗੈਂਗਸਟਰ ਲੰਡਾ ਦੀ ਪੋਸਟ ਤੋਂ ਬਾਅਦ ਪੁਲਸ ਦੀ ਵੱਡੀ ਕਾਰਵਾਈ, ਵੀਡੀਓ ਵੀ ਆਈ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News