ਨਸ਼ੇ ਨੇ ਇਕ ਹੋਰ ਘਰ ''ਚ ਪਵਾਏ ਵੈਣ, ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ, ਖੇਤਾਂ ''ਚ ਮਿਲੀ ਲਾਸ਼

Saturday, Jul 13, 2024 - 02:12 AM (IST)

ਗੁਰੂ ਕਾ ਬਾਗ (ਭੱਟੀ) - ਵਿਧਾਨ ਸਭਾ ਹਲਕਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਖਤਰਾਏ ਕਲਾਂ ਦਾ ਇੱਕ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ, ਜਿਸ ਵੱਲੋਂ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਕਰਨਦੀਪ ਸਿੰਘ (20) ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਖਤਰਾਏ ਕਲਾਂ ਜੋ ਕਿ ਗਲਤ ਸੰਗਤ ਵਿੱਚ ਪੈ ਕੇ ਨਸ਼ੇ ਕਰਨ ਲੱਗ ਪਿਆ ਸੀ ਤੇ ਉਹ ਆਪਣੇ ਇੱਕ ਹੋਰ ਸਾਥੀ ਨਾਲ ਨੇੜਲੇ ਪਿੰਡ ਝੰਡੇਰ ਵਿਖੇ ਗਿਆ ਸੀ, ਜਿੱਥੇ ਉਸ ਵੱਲੋਂ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਮੌਤ ਹੋ ਗਈ ਤੇ ਉਸ ਦੀ ਲਾਸ਼ ਪਿੰਡ ਝੰਡੇਰ ਦੇ ਖੇਤਾਂ ਵਿੱਚੋਂ ਮਿਲੀ ਹੈ। 

ਇਹ ਵੀ ਪੜ੍ਹੋ- ਛੁੱਟੀ ਆਏ ਫੌਜੀ ਤੇ ਉਸ ਦੇ ਭਤੀਜੇ 'ਤੇ ਕਹਿਰ ਬਣ ਡਿੱਗੀ ਆਸਮਾਨੀ ਬਿਜਲੀ, ਪਲਾਂ 'ਚ ਹੀ 2 ਘਰਾਂ 'ਚ ਵਿਛੇ ਸੱਥਰ

ਉਨ੍ਹਾਂ ਅੱਗੇ ਦੱਸਿਆ ਕਿ ਉਹਨਾਂ ਦਾ ਪੁੱਤ ਅਣਵਿਆਹਿਆ ਹੈ ਤੇ ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਨਸ਼ੇ ਦੀ ਲੱਤ ਲੱਗੀ ਸੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਕਈ ਵਾਰੀ ਉਸ ਨੂੰ ਸਮਝਾਇਆ ਵੀ ਸੀ ਪਰ ਉਹ ਨਹੀਂ ਟਲਿਆ ਤੇ ਆਖਰ ਇਸ ਨਸ਼ੇ ਨੇ ਹੀ ਉਸ ਦੀ ਜਾਨ ਲੈ ਲਈ।

ਇਹ ਵੀ ਪੜ੍ਹੋ- ਸੂਹੇ ਜੋੜੇ 'ਚ ਸਜੀ ਬੈਠੀ ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਇਕੋ ਪਲ 'ਚ ਉੱਜੜ ਗਏ 2 ਪਰਿਵਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News