ਮਾਲਵਾ ਸੁਪਰਫਾਸਟ ਐਕਸਪ੍ਰੈੱਸ 'ਚੋਂ ਮਿਲਿਆ ਲਾਵਾਰਸ ਬੈਗ, ਕੀਤੀ ਚੈਕਿੰਗ ਤਾਂ ਪੁਲਸ ਵੀ ਰਹਿ ਗਈ ਹੱਕੀ-ਬੱਕੀ

Friday, Feb 28, 2025 - 03:02 AM (IST)

ਮਾਲਵਾ ਸੁਪਰਫਾਸਟ ਐਕਸਪ੍ਰੈੱਸ 'ਚੋਂ ਮਿਲਿਆ ਲਾਵਾਰਸ ਬੈਗ, ਕੀਤੀ ਚੈਕਿੰਗ ਤਾਂ ਪੁਲਸ ਵੀ ਰਹਿ ਗਈ ਹੱਕੀ-ਬੱਕੀ

ਪਠਾਨਕੋਟ (ਆਦਿੱਤਿਆ, ਸ਼ਾਰਦਾ)- ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਚੌਕੀ ਇੰਚਾਰਜ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਚੈਕਿੰਗ ਦੌਰਾਨ ਚੌਕੀ ਪੁਲਸ ਨੇ ਮਾਲਵਾ ਸੁਪਰਫਾਸਟ ਐਕਸਪ੍ਰੈੱਸ ਰੇਲਗੱਡੀ ਦੇ ਜਨਰਲ ਕੋਚ ਵਿਚ ਪਏ ਇਕ ਲਾਵਾਰਿਸ ਬੈਗ ’ਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਕੀਤੇ।

ਦੱਸ ਦੇਈਏ ਕਿ ਸਪੈਸ਼ਲ ਡੀ.ਜੀ.ਪੀ. ਸ਼ਸ਼ੀ ਪ੍ਰਭਾ ਦਿਵੇਦੀ ਅਤੇ ਜੀ.ਆਰ.ਪੀ. ਦੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਗੱਡੀਆਂ ਵਿਚ ਚੋਰੀਆਂ ਅਤੇ ਹੋਰ ਘਟਨਾਵਾਂ ਨੂੰ ਰੋਕਣ ਲਈ ਪਠਾਨਕੋਟ ਅਧੀਨ ਪੈਂਦੀਆਂ ਚੌਕੀਆਂ ਅਤੇ ਥਾਣਿਆਂ ਦੀਆਂ ਟੀਮਾਂ ਵੱਲੋਂ ਸਟੇਸ਼ਨਾਂ ਅਤੇ ਰੇਲਗੱਡੀਆਂ ਵਿਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਨਵੀਂ ਆਬਕਾਰੀ ਨੀਤੀ 'ਤੇ ਲੱਗੀ ਮੋਹਰ, ਠੇਕਿਆਂ ਦੀ ਅਲਾਟਮੈਂਟ ਬਾਰੇ ਵੀ ਲਏ ਗਏ ਵੱਡੇ ਫ਼ੈਸਲੇ

ਥਾਣਾ ਸਦਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਕੈਂਟ ਜੀ.ਆਰ.ਪੀ. ਪੁਲਸ ਵੱਲੋਂ ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 2 ’ਤੇ ਡਾ. ਅੰਬੇਡਕਰ ਨਗਰ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਨੂੰ ਜਾ ਰਹੀ ਮਾਲਵਾ ਸੁਪਰਫਾਸਟ ਐਕਸਪ੍ਰੈੱਸ (ਨੰਬਰ 12919) ਜਦੋਂ ਆ ਕੇ ਰੁਕੀ ਤਾਂ ਸਵਾਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਜਦੋਂ ਰੇਲਗੱਡੀ ਦੇ ਜਨਰਲ ਕੋਚ ਵਿਚ ਚੈਕਿੰਗ ਕੀਤੀ ਗਈ ਤਾਂ ਉਥੇ ਇਕ ਲਾਵਾਰਿਸ ਬੈਗ ਮਿਲਿਆ।

ਜੀ.ਆਰ.ਪੀ. ਐਂਟੀ-ਸੈਬੋਟੇਜ ਟੀਮ ਨੂੰ ਬੁਲਾ ਕੇ ਬੈਗ ਦੀ ਚੈਕਿੰਗ ਕੀਤੀ ਤਾਂ ਉਸ ’ਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਹੋਏ, ਜਿਸ ਤੋਂ ਬਾਅਦ ਬੈਗ ਅਤੇ ਹਥਿਆਰਾਂ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ ; ਐਕਸ ਗ੍ਰੇਸ਼ੀਆ ਰਕਮ ਕੀਤੀ ਦੁੱਗਣੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News