ਸ਼ਹੀਦ ਭਗਤ ਸਿੰਘ ਚੌਕ ''ਚ ਖੁਲ੍ਹਾ ਸੀਵਰੇਜ ਹੋਲ ਦੇ ਰਿਹੈ ਹਾਦਸਿਆਂ ਨੂੰ ਸੱਦਾ

Saturday, Jul 22, 2017 - 07:38 AM (IST)

ਸ਼ਹੀਦ ਭਗਤ ਸਿੰਘ ਚੌਕ ''ਚ ਖੁਲ੍ਹਾ ਸੀਵਰੇਜ ਹੋਲ ਦੇ ਰਿਹੈ ਹਾਦਸਿਆਂ ਨੂੰ ਸੱਦਾ

ਕਪੂਰਥਲਾ, (ਗੁਰਵਿੰਦਰ ਕੌਰ)- ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਦੇ ਕੋਲ ਸੀਵਰੇਜ ਜਾਮ ਨੂੰ ਠੀਕ ਕਰਨ ਲਈ ਪਿਛਲੇ ਲਗਭਗ 4 ਦਿਨਾਂ ਤੋਂ ਖੋਲ੍ਹਿਆ ਗਿਆ ਸੀਵਰੇਜ ਹੋਲ ਇਥੋਂ ਦੁਕਾਨਦਾਰਾਂ ਤੇ ਰਾਹਗੀਰਾਂ ਲਈ ਭਾਰੀ ਸਮੱਸਿਆ ਦਾ ਕਾਰਨ ਬਣਿਆ ਹੋਇਆ। ਸੀਵਰੇਜ ਹੋਲ 'ਤੇ ਢੱਕਣ ਨਾ ਹੋਣ ਕਾਰਨ ਇਥੇ ਕਿਸੇ ਵੀ ਸਮੇਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਇਥੋਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਕੌਂਸਲ ਕਪੂਰਥਲਾ ਦੇ ਕਰਮਚਾਰੀਆਂ ਵਲੋਂ ਲਗਭਗ 4 ਦਿਨ ਪਹਿਲਾਂ ਇਥੇ ਸੀਵਰੇਜ ਨੂੰ ਠੀਕ ਕਰਨ ਲਈ ਸੀਵਰੇਜ ਹੋਲ ਖੋਲ੍ਹਿਆ ਗਿਆ ਸੀ ਪਰ ਇਸ ਨੂੰ ਅਜੇ ਤਕ ਬੰਦ ਨਾ ਕਰਨ ਕਾਰਨ ਇਹ ਰਾਹਗੀਰਾਂ ਲਈ ਭਾਰੀ ਸਮੱਸਿਆ ਬਣ ਰਿਹਾ ਹੈ ਤੇ ਰਾਤ ਦੇ ਸਮੇਂ ਕੋਈ ਵੀ ਵਿਅਕਤੀ ਇਸ ਸੀਵਰੇਜ ਹੋਲ 'ਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਬਣ ਸਕਦਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਸੀਵਰੇਜ ਹੋਲ 'ਤੇ ਜਲਦ ਤੋਂ ਜਲਦ ਢੱਕਣ ਲਗਾਇਆ ਜਾਵੇ ਤਾਂ ਜੋ ਕਿਸੇ ਭਿਆਨਕ ਹਾਦਸੇ ਦੇ ਖਤਰੇ ਤੋਂ ਬਚਿਆ ਜਾ ਸਕੇ। 


Related News