ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਕਬੂਤਰਾਂ ਤੋਂ ਬੀਮਾਰੀਆਂ ਫੈਲਣ ਦਾ ਖ਼ਦਸ਼ਾ, ਚਿੰਤਾ ''ਚ ਪਏ ਸਿਹਤ ਮਾਹਿਰ

Wednesday, Nov 11, 2026 - 11:08 AM (IST)

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਕਬੂਤਰਾਂ ਤੋਂ ਬੀਮਾਰੀਆਂ ਫੈਲਣ ਦਾ ਖ਼ਦਸ਼ਾ, ਚਿੰਤਾ ''ਚ ਪਏ ਸਿਹਤ ਮਾਹਿਰ

ਬਠਿੰਡਾ (ਪਰਮਿੰਦਰ) : ਮਹਾਨਗਰ 'ਚ ਲਗਾਤਾਰ ਵੱਧ ਰਹੀ ਕਬੂਤਰਾਂ ਦੀ ਗਿਣਤੀ ਇਨ੍ਹੀਂ ਦਿਨੀਂ ਸਿਹਤ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਕਬੂਤਰਾਂ ਦੇ ਖੰਭਾਂ ਅਤੇ ਬਿੱਠ 'ਚ ਵਿਸ਼ੇਸ਼ ਕਿਸਮ ਦੇ ਕੀਟਾਣੂ ਮੌਜੂਦ ਹੁੰਦੇ ਹਨ, ਜੋ ਮਨੁੱਖਾਂ 'ਚ ਐਲਰਜੀ ਅਤੇ ਚਮੜੀ ਸਬੰਧੀ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ। ਇਸ ਦਾ ਖ਼ਤਰਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੌਜਵਾਨਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਇਸ ਦੇ ਮੱਦੇਨਜ਼ਰ ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਕਬੂਤਰਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਦਰਅਸਲ, ਕੋਰੋਨਾ ਕਾਲ ਦੌਰਾਨ ਜਿੱਥੇ ਘਰੇਲੂ ਪੰਛੀਆਂ ਦੀ ਗਿਣਤੀ 'ਚ ਵਾਧਾ ਹੋਇਆ ਸੀ, ਉੱਥੇ ਹੀ ਇਸ ਤੋਂ ਬਾਅਦ ਕਬੂਤਰਾਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਹਿਲਾਂ ਕਬੂਤਰ ਆਮ ਤੌਰ 'ਤੇ ਅਨਾਜ ਮੰਡੀਆਂ, ਖੰਡਰ ਇਮਾਰਤਾਂ ਜਾਂ ਕੁੱਝ ਇਤਿਹਾਸਕ ਇਮਾਰਤਾਂ 'ਚ ਆਪਣਾ ਟਿਕਾਣਾ ਬਣਾਉਂਦੇ ਸਨ ਪਰ ਹੁਣ ਉਨ੍ਹਾਂ ਨੇ ਤੇਜ਼ੀ ਨਾਲ ਰਿਹਾਇਸ਼ੀ ਇਲਾਕਿਆਂ ਵੱਲ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਗਜਬ ਕਾਰਨਾਮੇ 'ਤੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ, ਖ਼ਬਰ 'ਚ ਪੜ੍ਹੋ ਹੈਰਾਨ ਕਰਦਾ ਮਾਮਲਾ

ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਕਈ ਥਾਵਾਂ 'ਤੇ ਲੋਕਾਂ ਵੱਲੋਂ ਸਾਰਾ ਦਿਨ ਕਬੂਤਰਾਂ ਨੂੰ ਦਾਣਾ ਅਤੇ ਪਾਣੀ ਪਾਇਆ ਜਾਂਦਾ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਕਬੂਤਰ ਆਬਾਦੀ ਵਾਲੇ ਇਲਾਕਿਆਂ 'ਚ ਇਕੱਠੇ ਹੋਣ ਲੱਗ ਪਏ ਹਨ। ਨਵੀਆਂ ਬਣ ਰਹੀਆਂ ਇਮਾਰਤਾਂ ਅਤੇ ਬਾਹਰੀ ਕਾਲੋਨੀਆਂ 'ਚ ਵੀ ਇਨ੍ਹੀਂ ਦਿਨੀਂ ਕਬੂਤਰਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਕਬੂਤਰਾਂ ਨੂੰ ਘਰਾਂ ਅਤੇ ਇਮਾਰਤਾਂ 'ਤੇ ਆਉਣ ਤੋਂ ਰੋਕਣ ਲਈ ਲੋਕਾਂ ਵੱਲੋਂ ਵਿਸ਼ੇਸ਼ ਕਿਸਮ ਦੀਆਂ ਜਾਲੀਆਂ ਅਤੇ ਪਲਾਸਟਿਕ ਦੀਆਂ ਕਿੱਲਾਂ ਆਦਿ ਲਗਾਈਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਕੋਈ ਖ਼ਾਸ ਲਾਭ ਨਹੀਂ ਹੋ ਰਿਹਾ। ਸਿਹਤ ਮਾਹਿਰਾਂ ਅਨੁਸਾਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚ ਕਬੂਤਰਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : 34 ਸਾਲ ਪੁਰਾਣੇ ਮਾਮਲੇ 'ਚ ਪੰਜਾਬ ਪੁਲਸ ਦਾ ਸਾਬਕਾ SSP ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ

ਸਿਵਲ ਹਸਪਤਾਲ 'ਚ ਤਾਇਨਾਤ ਡਾ. ਅੰਜਲੀ ਬਾਂਸਲ ਨੇ ਦੱਸਿਆ ਕਿ ਕਬੂਤਰਾਂ ਕਾਰਨ ਐਲਰਜੀ ਅਤੇ ਸਾਹ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ, ਜਿਸ ਦੀ ਲਪੇਟ 'ਚ ਬੱਚੇ ਅਤੇ ਬਜ਼ੁਰਗ ਆ ਸਕਦੇ ਹਨ। ਇਸ ਲਈ ਲੋਕਾਂ ਨੂੰ ਕਬੂਤਰਾਂ ਤੋਂ ਉੱਚਿਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵਿਚਕਾਰ ਦਾਣਾ ਪਾਉਣ ਵਾਲੀਆਂ ਥਾਵਾਂ 'ਤੇ ਦਿਨ 'ਚ ਸਿਰਫ਼ ਇੱਕ ਵਾਰ ਹੀ ਸੀਮਤ ਮਾਤਰਾ 'ਚ ਦਾਣਾ ਪਾਇਆ ਜਾਵੇ, ਤਾਂ ਜੋ ਕਬੂਤਰ ਉੱਥੇ ਪੱਕਾ ਟਿਕਾਣਾ ਨਾ ਬਣਾ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News