ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

Tuesday, Nov 03, 2020 - 06:26 PM (IST)

ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

ਰਾਜਸਾਂਸੀ (ਰਾਜਵਿੰਦਰ ਹੁੰਦਲ) : ਬੀਤੀ ਦੇਰ ਰਾਤ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਜਗਦੇਵ ਕਲਾਂ ਨਹਿਰ ਪੁੱਲ 'ਤੇ ਇਕ ਨੌਜਵਾਨ ਦਾ ਸ਼ੱਕੀ ਹਾਲਾਤ 'ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਮੁਖੀ ਝੰਡੇਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਜਗਜੀਤ ਸਿੰਘ ਪੁੱਤਰ ਤ੍ਰਿਲੋਕ ਸਿੰਘ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਮੇਰੀ ਰਿਹਾਇਸ਼ ਜਗਦੇਵ ਕਲਾਂ ਨਹਿਰ ਕੋਲ ਹੈ। ਬੀਤੀ ਰਾਤ ਸ਼ਾਮ ਪੰਜ ਵਜੇ ਮੈਂ ਆਪਣੇ ਖੇਤਾਂ ਵਿਚ ਗੇੜਾ ਮਾਰਨ ਲਈ ਪੁੱਲ ਨਹਿਰ ਜਗਦੇਵ ਕਲਾਂ ਤੋਂ ਪੱਕੀ ਸੜਕ ਜੋ ਰਾਣੇਵਾਲੀ ਨੂੰ ਜਾਂਦੀ ਹੈ 'ਤੇ ਜਾ ਰਿਹਾ ਸੀ ਕਿ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਵੇਖੀ। ਜਿਸ ਦੇ ਮੂੰਹ ਅਤੇ ਛਾਤੀ 'ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਸਨ ਅਤੇ ਲਾਸ਼ ਖੂਨ ਨਾਲ ਲਥ-ਪਥ ਸੀ।

ਇਹ ਵੀ ਪੜ੍ਹੋ :  ਪਿਆਰ 'ਚ ਇਕੱਠਿਆਂ ਮਰਨ ਲਈ ਕੁੜੀ ਨੇ ਮੁੰਡੇ ਨੂੰ ਦਿੱਤਾ ਜ਼ਹਿਰ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਇਸ ਦੌਰਾਨ ਉਸ ਨੇ ਪੁਲਸ ਨੂੰ ਤੁਰੰਤ ਸੂਚਨਾ ਦਿੱਤੀ ਅਤੇ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਕਤ ਵਿਅਕਤੀ ਦੇ ਬਿਆਨਾਂ 'ਤੇ ਮਕੱਦਮਾ ਦਰਜ ਕਰ ਲਿਆ। ਲਾਸ਼ ਦੀ ਸ਼ਨਾਖਤ ਨਾ ਹੋਣ ਕਰਕੇ 72 ਘੰਟਿਆਂ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਜਮਾਂ ਕਰਵਾਇਆ ਜਾਵੇਗਾ।

PunjabKesari

ਇਹ ਵੀ ਪੜ੍ਹੋ :  ਨਗਰ ਕੀਰਤਨ 'ਚ ਕੁੜੀਆਂ ਛੇੜਨ ਦਾ ਵਿਰੋਧ ਕਰਨਾ ਪਿਆ ਮਹਿੰਗਾ, 2 ਨੌਜਵਾਨ ਚਾਕੂਆਂ ਨਾਲ ਵਿੰਨ੍ਹੇ

ਮ੍ਰਿਤਕ ਨੂੰ ਲੱਗੀਆਂ ਸੱਟਾ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਦੁਸ਼ਮਣੀ ਹੋ ਸਕਦੀ ਹੈ ਕਿਉਂਕਿ ਮ੍ਰਿਤਕ ਦੇ ਸਿਰ ਅਤੇ ਛਾਤੀ 'ਤੇ ਬੁਰੀ ਤਰ੍ਹਾਂ ਨਾਲ ਤੇਜ਼ ਹਥਿਆਰਾਂ ਦੇ ਵਾਰ ਕੀਤੇ ਗਏ ਹਨ। ਬਾਕੀ ਸ਼ਨਾਖਤ ਹੋਣ 'ਤੇ ਹੀ ਅਸਲ ਤੱਥ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ ਅਤੇ ਮੁਲਜ਼ਮ ਜਲਦੀ ਹਿਰਾਸਤ 'ਚ ਹੋਣਗੇ।

ਇਹ ਵੀ ਪੜ੍ਹੋ :  ਲੁਧਿਆਣਾ ਦੇ ਪੁਲਸ ਕਮਿਸ਼ਨਰ ਨੇ ਫੇਸਬੁੱਕ 'ਤੇ ਦਿੱਤੀ ਖੁੱਲ੍ਹੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ


author

Gurminder Singh

Content Editor

Related News