ਅੰਮ੍ਰਿਤਸਰ ਹਾਦਸੇ ਦੀ ਨਵੀਂ ਵੀਡੀਓ ਆਈ ਸਾਹਮਣੇ, ''ਰਾਵਣ'' ਦੇਖਣ ''ਚ ਰੁੱਝੇ ਲੋਕਾਂ ਨੂੰ ਇੰਝ ਮਿਲੀ ਸੀ ਖਬਰ

Saturday, Oct 20, 2018 - 06:48 PM (IST)

ਅੰਮ੍ਰਿਤਸਰ (ਸੁਮਿਤ)— ਬੀਤੇ ਦਿਨ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਟਰੇਨ ਹਾਦਸੇ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਵੇਂ ਹੀ ਬੀਤੀ ਸ਼ਾਮ ਇਹ ਹਾਦਸਾ ਵਾਪਰਿਆ ਤਾਂ ਅੰਮ੍ਰਿਤਸਰ 'ਚ ਸੋਗ ਦੀ ਲਹਿਰ ਫੈਲ ਗਈ। ਇਸ ਹਾਦਸੇ ਨਾਲ ਜੁੜੀ ਇਕ ਆਖਰੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਹਾਦਸੇ ਤੋਂ ਬਾਅਦ ਮੰਚ ਤੋਂ ਮਿੱਠੂ ਮਦਾਨ ਨੂੰ ਆਵਾਜ਼ਾਂ ਲਗਾਈਅÎਾਂ ਗਈਆਂ। ਇਨ੍ਹਾਂ ਆਖਰੀ ਸ਼ਬਦਾਂ ਨੂੰ ਸੁਣਦੇ ਹੀ ਅੰਮ੍ਰਿਤਸਰ 'ਚ ਸੋਗ ਦੀ ਲਹਿਰ ਫੈਲ ਗਈ ਅਤੇ ਅੰਮ੍ਰਿਤਸਰ ਅਤੇ ਮਾਨਾਂਵਾਲਾ ਰੇਲਵੇ ਟਰੈਕ ਨੇੜੇ ਦੁਸਹਿਰਾ ਦੇਖ ਰਹੇ ਲੋਕਾਂ 'ਤੇ ਟਰੇਨ ਆ ਚੜ੍ਹੀ ਅਤੇ ਉਸੇ ਨਾਲ ਸੰਬੰਧੀ ਇਹ ਆਖਰੀ ਅਨਾਊਂਸਮੈਂਟ ਮੰਚ ਤੋਂ ਕੀਤੀ ਗਈ।  

ਦੱਸਣਯੋਗ ਹੈ ਕਿ ਆਖਰੀ ਅਨਾਊਂਸਮੈਂਟ 'ਚ ਜਿਸ ਮਿੱਠੂ ਨੂੰ ਅਵਾਜ਼ਾਂ ਮਾਰੀਆਂ ਜਾ ਰਹੀਆਂ ਹਨ, ਉਹ ਉਹੀ ਕੌਂਸਲਰ ਵਿਜੈ ਮਦਾਨ ਦੇ ਬੇਟੇ ਸੌਰਵ ਮਦਾਨ ਹਨ, ਜਿਨ੍ਹਾਂ ਨੇ ਇਸ ਪੂਰੇ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਸੀ ਪਰ ਸ਼ਾਮ ਤੱਕ ਰਾਵਣ ਨੂੰ ਅੱਗ ਲੱਗਦੇ-ਲੱਗਦੇ ਹੀ ਕਈ ਘਰਾਂ ਦੇ ਚਿਰਾਗ ਬੁਝ ਗਏ ਅਤੇ ਸਾਰੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਇਥੇ ਦੱਸ ਦੇਈਏ ਕਿ ਇਸ ਦਰਦਨਾਕ ਹਾਦਸੇ 'ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।


Related News