ਸੁਖਬੀਰ ਬਾਦਲ ਨੇ ਪੁਲਸ ਪ੍ਰਸ਼ਾਸਨ 'ਤੇ ਲਗਾਏ ਵੱਡੇ ਦੋਸ਼ (ਵੀਡੀਓ)
Monday, Jan 27, 2020 - 11:18 AM (IST)
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਪੁਲਸ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਕਾਂਗਰਸ ਦੇ ਇਸ਼ਾਰੇ 'ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਦੀ ਵੀ ਪੰਜਾਬ ਪੁਲਸ 'ਤੇ ਕੋਈ ਕੰਟਰੋਲ ਨਹੀਂ ਹੈ ਤੇ ਜਿੰਨ੍ਹੇ ਵੀ ਪੰਜਾਬ 'ਚ ਐੱਸ.ਐੱਸ.ਪੀ., ਡੀ.ਐੱਸ.ਪੀ. ਸਿਰਫ ਨਾਂ ਦੇ ਹੀ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕਾਂਗਰਸ ਨੂੰ ਰਿਪੋਰਟ ਕਰਦੇ ਹਨ ਤੇ ਫਿਰ ਉਹ ਫੈਸਲਾ ਕਰਦੇ ਹਨ ਕਿ ਕਿਸ ਨੂੰ ਫੜਨਾ ਹੈ ਤੇ ਕਿਸ ਨੂੰ ਛੱਡਣਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੰਜਾਬ ਦਾ ਕੰਮ ਨਹੀਂ ਚੱਲ ਸਕਦਾ।
ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਖਜ਼ਾਨਾਂ ਖਾਲੀ ਦਾ ਨਾਮ ਲੈ ਕੇ ਆਪਣੀਆਂ ਕਮਜ਼ੋਰੀਆਂ ਦਾ ਬਹਾਨਾ ਲਗਾ ਰਹੇ ਹਨ। ਸਰਕਾਰ ਦਾ ਕੋਈ ਖਜ਼ਾਨਾ ਖਾਲੀ ਨਹੀਂ ਹੈ ਸਿਰਫ ਕਾਂਗਰਸ ਆਪਣੀ ਕਮਜ਼ੋਰੀਆਂ ਲੁਕਾਉਣ ਲਈ ਇਹ ਸਭ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਲੋਕਾਂ ਨੂੰ ਮਿਲ ਕੇ ਕੀਤਾ ਹੈ ਪਰ ਕੈਪਟਨ ਸਾਹਿਬ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ ਹਨ। 26 ਜਨਵਰੀ ਨੂੰ ਕੈਪਟਨ ਸਰਕਾਰ ਵਲੋਂ ਮੋਬਾਇਲ ਫੋਨ ਦੇਣ ਦੇ ਵਾਅਦੇ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਨੇ ਸਿਰਫ ਤਰੀਕਾਂ ਹੀ ਦੇਣੀਆਂ ਹਨ ਕੁਝ ਹੋਰ ਨਹੀਂ। ਜਿਵੇਂ ਕੋਰਟਾਂ 'ਚ ਤਰੀਕਾਂ ਪੈਂਦੀਆਂ ਹਨ ਉਸੇ ਤਰ੍ਹਾਂ ਕੈਪਟਨ ਸਾਹਿਬ ਵੀ ਲੋਕਾਂ ਨੂੰ ਸਿਰਫ ਤਰੀਕ 'ਤੇ ਤਰੀਕ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੀ ਕਾਂਗਰਸ ਨੂੰ ਹੁਣ ਪੱਕੀ ਤਰੀਕ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਟਕਸਾਲੀ ਬਾਰੇ ਬੋਲਦਿਆਂ ਕਿਹਾ ਕਿ ਕਈ ਲੀ ਵਿਰੋਧੀ ਅਕਾਲ ਦਲ ਨੂੰ ਕਮਜ਼ੋਰ ਨਹੀਂ ਕਰ ਸਕਦਾ। ਇਥੇ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ।