ਪ੍ਰਕਾਸ਼ ਪੁਰਬ ਮੌਕੇ 224 ਕੁਇੰਟਲ ਫੁੱਲਾਂ ਨਾਲ ਮਹਿਕੇਗਾ ਸ੍ਰੀ ਦਰਬਾਰ ਸਾਹਿਬ (ਤਸਵੀਰਾਂ)

Friday, Aug 30, 2019 - 01:07 PM (IST)

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ’ਚ 31 ਅਗਸਤ ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਕਾਸ਼ ਪੁਰਬ ਮੌਕ ਦਰਬਾਰ ਸਾਹਿਬ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ, ਹਾਲੈਂਡ, ਬੈਂਕਾਕ ਤੇ ਆਸਟ੍ਰੇਲੀਆ ਤੋਂ ਫੁੱਲ ਮੰਗਵਾਏ ਗਏ 85 ਕਿਸਮਾਂ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।

PunjabKesariਬੁੱਧਵਾਰ ਤੋਂ ਸਜਾਵਟ ਦਾ ਕੰਮ ਕੀਤਾ ਜਾ ਰਿਹਾ ਹੈ ਤੇ 30 ਅਗਸਤ ਸ਼ਾਮ ਤੱਕ ਮੁਕੰਮਲ ਹੋ ਜਾਵੇਗਾ। ਇਹ ਸਾਰਾ ਕੰਮ ਦਿੱਲੀ ਦੇ ਇਕ ਵਪਾਰੀ ਸ਼ਰਧਾਲੂ ਕੇਕੇ ਸ਼ਰਮਾ ਵਲੋਂ ਕਰਵਾਇਆ ਜਾ ਰਿਹਾ ਹੈ। 2018 ’ਚ ਵੀ ਉਨ੍ਹਾਂ ਨੇ ਹੀ ਸਜਾਵਟ ਦਾ ਕੰਮ ਕੀਤਾ ਸੀ। 

PunjabKesariਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ, ਅਕਾਲ ਤਖਤ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਤੇ ਸਾਰੀ ਪਰਿਕਰਮਾ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। 224 ਕੁਇੰਟਲ ਫੁੱਲਾਂ ਨੂੰ 14 ਟਰੱਕਾਂ ’ਚ ਲਿਆਂਦਾ ਗਿਆ ਹੈ।

PunjabKesariਕੰਮ ਸੰਭਾਲ ਰਹੇ ਅਵਿਰਾਮ ਪਾਤਰਾ ਨੇ ਦੱਸਿਆ ਇਕ ਟਰੱਕ ’ਚ 1600ਕਿਲੋਂ ਫੁੱਲ ਹਨ। ਇਨ੍ਹਾਂ ਦੀ ਕੀਮਤ ਕਰੀਬ 1 ਕਰੋੜ ਹੈ। ਸਜਾਵਟ ’ਚ 25 ਲੱਖ ਦੇ ਕਰੀਬ ਖਰਚਾ ਹੋਵੇਗਾ। 
 


Baljeet Kaur

Content Editor

Related News