ਅੰਮ੍ਰਿਤਸਰ : ਲੁਟੇਰਿਆਂ ਨੇ ਘਰ 'ਚ ਵੜ ਕੇ ਕੀਤੀ ਮਹਿਲਾ ਦੀ ਹੱਤਿਆ

Sunday, Dec 15, 2019 - 10:06 AM (IST)

ਅੰਮ੍ਰਿਤਸਰ : ਲੁਟੇਰਿਆਂ ਨੇ ਘਰ 'ਚ ਵੜ ਕੇ ਕੀਤੀ ਮਹਿਲਾ ਦੀ ਹੱਤਿਆ

ਅੰਮ੍ਰਿਤਸਰ (ਇੰਦਰਜੀਤ) : ਥਾਣਾ ਡੀ-ਡਵੀਜ਼ਨ ਅਧੀਨ ਆਉਂਦੇ ਖੇਤਰ ਬਾਜ਼ਾਰ ਗੰਡਾ ਵਾਲਾ 'ਚ ਅਣਪਛਾਤੇ ਲੁਟੇਰਿਆਂ ਵਲੋਂ ਘਰ ਅੰਦਰ ਵੜ ਕੇ ਇਕ ਮਹਿਲਾ ਦੀ ਹੱਤਿਆ ਕਰਨ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਬਾਜ਼ਾਰ ਗੰਡਾ ਵਾਲਾ ਸਥਿਤ ਕੁਲਭੂਸ਼ਣ ਕੁਮਾਰ ਅਰੋੜਾ ਅੱਜ ਦੁਪਹਿਰ 3:45 ਵਜੇ ਦੇ ਕਰੀਬ ਘਰ ਤੋਂ ਬਾਹਰ ਕਿਸੇ ਕੰਮ ਗਿਆ ਹੋਇਆ ਸੀ। ਜਦੋਂ ਉਹ 7 ਵਜੇ ਦੇ ਕਰੀਬ ਆਪਣੇ ਘਰ ਵਾਪਸ ਆਇਆ ਤਾਂ ਘਰ ਦੇ ਦਰਵਾਜੇ ਬੰਦ ਸਨ। ਉਸ ਨੇ ਆਪਣੀ ਪਤਨੀ ਨੂੰ ਅਵਾਜ ਲਗਾਈ ਅਤੇ ਅੰਦਰ ਤੋਂ ਉਸ ਦੀ ਪਤਨੀ ਦੀ ਅਵਾਜ ਨਹੀਂ ਆਈ। ਉਸ ਨੂੰ ਸ਼ੱਕ ਹੋਇਆ ਅਤੇ ਉਸ ਨੇ ਗੁਆਂਢ ਦੇ ਘਰ ਜਾਕੇ ਉਪਰ ਤੋਂ ਕਿਸੇ ਬੱਚੇ ਦੇ ਰਾਹੀਂ ਮਕਾਨ ਦਾ ਦਰਵਾਜਾ ਖੁਲਵਾਇਆ। ਬੱਚੇ ਵਲੋਂ 'ਤੇ ਦੀ ਛੱਤ ਤੋਂ ਹੇਠਾਂ ਆਕੇ ਦਰਵਾਜਾ ਖੋਲਿਆ ਤਾਂ ਕੁਲਭੂਸ਼ਣ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਰਮਾ ਦੇਵੀ ਅਰੋੜਾ ਦੀ ਉਸ ਦੇ ਆਉਣ ਤੋਂ ਪਹਿਲਾਂ ਅਣਪਛਾਤੇ ਲੁਟੇਰਿਆਂ ਨੇ ਹੱਤਿਆ ਕਰ ਦਿੱਤੀ ਸੀ।

ਪਤਾ ਲੱਗਾ ਹੈ ਕਿ ਉਨ੍ਹਾਂ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਵੀ ਉਤਾਰ ਲਈਆਂ ਸਨ। ਪੁਲਸ ਦਾ ਅਨੁਮਾਨ ਹੈ ਕਿ ਮਹਿਲਾ ਦੀ ਹੱਤਿਆ ਗਲਾ ਘੋਟਣ ਨਾਲ ਕੀਤੀ ਗਈ ਹੈ। ਇਹ ਘਟਨਾਕ੍ਰਮ ਕਿਸੇ ਲੁਟੇਰਿਆਂ ਦੀ ਘਟਨਾ ਦੇ ਨਾਲ ਨਾ ਹੋ ਕੇ ਕੋਈ ਆਪਸੀ ਰੰਜਿਸ਼ ਦਾ ਮਾਮਲਾ ਹੈ। ਇਸ ਸੰਬੰਧ 'ਚ ਥਾਣਾ ਡੀ-ਡਵੀਜ਼ਨ ਦੇ ਮੁੱਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਗਲੇ ਦੀਆਂ ਵਾਲੀਆਂ ਅਤੇ ਚੈਨ ਦੇ ਨਾਲ-ਨਾਲ ਮੋਬਾਇਲ ਫੋਨ ਵੀ ਗਾਇਬ ਹੈ। ਪੁਲਸ ਨੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਹਤਿਆਰਿਆਂ ਨੂੰ ਪੁਲਸ ਜਲਦੀ ਹੀ ਗ੍ਰਿਫਤਾਰ ਕਰ ਲਵੇਂਗੀ ।


author

Baljeet Kaur

Content Editor

Related News