ਗੈਂਗਰੇਪ ਦੀ ਘਟਨਾ 'ਤੇ ਦੁੱਖੀ ਹੋ ਬੋਲੀ ਨਵਜੋਤ ਕੌਰ ਲੰਬੀ (ਵੀਡੀਓ)
Thursday, Feb 14, 2019 - 01:02 PM (IST)
ਅੰਮ੍ਰਿਤਸਰ : ਪੰਜਾਬ 'ਚ ਪਿਛਲੇ ਦਿਨਾਂ 'ਚ ਵਾਪਰੀਆਂ ਗੈਂਗਰੇਪ ਦੀਆਂ ਘਟਨਾਵਾਂ ਸਬੰਧੀ ਬੋਲਦਿਆਂ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪੰਜਾਬ ਗੁਰੂਆਂ, ਪੀਰਾਂ, ਯੋਧਿਆਂ ਦੀ ਧਰਤੀ ਹੈ, ਜਿਥੇ ਸਵੇਰੇ ਸ਼ਾਮ ਗੁਰਦੁਆਰਿਆਂ 'ਚ ਬਾਬਿਆਂ ਦੀ ਬਾਣੀ ਦੇ ਬੋਲ ਗੂੰਜਦੇ ਹਨ ਪਰ ਜਦੋਂ ਅਜਿਹੀ ਲੁਧਿਆਣੇ ਵਰਗੀ ਘਟਨਾ ਸਾਡੇ ਪੰਜਾਬ 'ਚ ਵਾਪਰਦੀ ਹੈ ਤਾਂ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬ ਅੱਜ ਯੂ.ਪੀ ਬਿਹਾਰ ਬਣਦਾ ਜਾ ਰਿਹਾ ਹੈ ਤੇ ਸਾਡੀਆਂ ਸਰਕਾਰਾਂ ਘੋੜੇ ਵੇਚ 'ਚ ਕੇ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਅੱਧ ਤੋਂ ਵੱਧ ਫੋਰਸ ਇਨ੍ਹਾਂ ਲੀਡਰਾਂ ਤੇ ਇਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਲੱਗੀ ਹੋਈ ਹੈ। ਇਥੋਂ ਤੱਕ ਕਿ ਇਨ੍ਹਾਂ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਦੁੱਕੀਆਂ-ਤਿੱਕੀਆਂ ਵੀ ਚਾਰ-ਚਾਰ ਸਕਿਊਰਿਟੀ ਗਾਰਡ ਚੁੱਕੀ ਫਿਰਦੀਆਂ ਹਨ ਜਦਕਿ ਇਨ੍ਹਾਂ ਨੇ ਪੰਜਾਬ ਤੇ ਪੰਜਾਬ ਦੀਆਂ ਔਰਤਾਂ ਨੂੰ ਸਿਰਫ ਰੱਬ ਆਸਰੇ ਛੱਡਿਆਂ ਹੋਇਆ ਹੈ।