ਮਾਮਲਾ ਇਕ ਕਰੋੜ ਘਪਲੇ ਦਾ ,10 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਚੈਕਿੰਗ

Tuesday, Jan 12, 2021 - 12:47 PM (IST)

ਮਾਮਲਾ ਇਕ ਕਰੋੜ ਘਪਲੇ ਦਾ ,10 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਚੈਕਿੰਗ

ਅੰਮ੍ਰਿਤਸਰ (ਦਲਜੀਤ): ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਸਿਵਲ ਸਰਜਨ ਡਾ. ਚਰਨਜੀਤ ਦੀ ਅਗਵਾਈ ਵਾਲੀ ਟੀਮ ਨੇ ਯੋਜਨਾ ਤਹਿਤ ਜੁਡ਼ੇ 10 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਜਿੱਥੇ ਜਾਂਚ ਕੀਤੀ ਹੈ, ਉੱਥੇ ਹੀ ਹੁਣ ਸਟੇਟ ਹੈਲਥ ਏਜੰਸੀ ਰੈਗੂਲਰ ਤੌਰ ’ਤੇ ਯੋਜਨਾ ਅਧੀਨ ਆਉਂਦੇ 87 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਜਾਂਚ ਕਰੇਗੀ। ਪਿਛਲੇ ਦੋ ਸਾਲਾਂ ’ਚ ਇੱਥੇ ਕਿੰਨੇ ਮਰੀਜ਼ਾਂ ਦਾ ਇਲਾਜ ਹੋਇਆ, ਕਿੰਨੀ ਰਾਸ਼ੀ ਦਾ ਕਲੇਮ ਲਿਆ ਗਿਆ, ਡਾਕਟਰਾਂ ਅਤੇ ਮਸ਼ੀਨਰੀ ਦੀ ਉਪਲਬਦਤਾ ਦੀ ਸਮੀਖਿਆ ਇਹ ਟੀਮ ਲਗਾਤਾਰ ਕਰੇਗੀ ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਪੜ੍ਹ ਰਹੀਆਂ ਕੁੜੀਆਂ ਦੀ ਸਿਹਤ ਸੰਭਾਲ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ

ਜਾਣਕਾਰੀ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਲਈ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਸੀ। ਯੋਜਨਾ ਅਨੁਸਾਰ 5 ਲੱਖ ਤਕ ਦਾ ਇਲਾਜ ਸਬੰਧਤ ਕਾਰਡਧਾਰਕ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ’ਚ ਮੁਫਤ ਕਰਵਾ ਸਕਦਾ ਸੀ। ਸ਼ੁਰੂ-ਸ਼ੁਰੂ ’ਚ ਇਹ ਯੋਜਨਾ ਮਰੀਜ਼ਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋਈ ਅਤੇ ਇਸਦੀ ਠੀਕ ਢੰਗ ਨਾਲ ਮਾਨੀਟਰਿੰਗ ਹੋਈ ਪਰ ਹੁਣ ਹੌਲੀ-ਹੌਲੀ ਇਹ ਯੋਜਨਾ ਭ੍ਰਿਸ਼ਟਾਚਾਰ ’ਚ ਲਿਪਤ ਹੋ ਗਈ ਹੈ। ਜ਼ਿਲਾ ਅੰਮ੍ਰਿਤਸਰ ਦੇ 4 ਪ੍ਰਾਈਵੇਟ ਹਸਪਤਾਲਾਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵੱਲੋਂ ਉਨ੍ਹਾਂ ਨੂੰ ਯੋਜਨਾ ’ਚੋਂ ਹਟਾ ਦਿੱਤਾ ਗਿਆ ਹੈ ਪਰ ਅਜੇ ਵੀ ਜ਼ਿਲੇ ’ਚ ਕਈ ਪ੍ਰਾਈਵੇਟ ਹਸਪਤਾਲ ਅਜਿਹੇ ਹਨ, ਜਿਨ੍ਹਾਂ ਦੇ ਰਿਕਾਰਡ ਦੀ ਬਰੀਕੀ ਨਾਲ ਜਾਂਚ ਹੋਵੇ ਤਾਂ ਉਹ ਵੀ ਫਸ ਸਕਦੇ ਹਨ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਕਾਰਣ ਹੁਣ ਗਲਤ ਕੰਮ ਕਰਨ ਵਾਲੇ ਹਸਪਤਾਲ ਸੰਚਾਲਕਾਂ ਨੂੰ ਡਰ ਸਤਾਅ ਰਿਹਾ ਹੈ ਕਿ ਕਿਤੇ ਨਵ-ਨਿਯੁਕਤ ਅਧਿਕਾਰੀ ਕਾਨੂੰਨ ਦੇ ਸ਼ਿਕੰਜੇ ’ਚ ਉਨ੍ਹਾਂ ਨੂੰ ਵੀ ਨਾ ਫਸਾ ਲਵੇ।

ਇਹ ਵੀ ਪੜ੍ਹੋ : ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ

ਯੋਜਨਾ ’ਚੋਂ ਹਟਾਉਣ ’ਤੇ ਪ੍ਰਾਈਵੇਟ ਹਸਪਤਾਲ ਨੇ ਦਿੱਤੀ ਇਹ ਦਲੀਲ
ਉੱਧਰ ਦੂਜੇ ਪਾਸੇ ਇਕ ਪ੍ਰਾਈਵੇਟ ਹਸਪਤਾਲ ਨੇ ਇਹ ਦਲੀਲ਼ ਰੱਖੀ ਹੈ ਕਿ ਉਨ੍ਹਾਂ ਨੂੰ ਯੋਜਨਾ ’ਚੋਂ ਹਟਾਉਣਾ ਸਹੀ ਨਹੀਂ । ਇੰਨ੍ਹਾਂ ’ਚ ਇਕ ਹਸਪਤਾਲ ਸੰਚਾਲਕ ਦੀ ਦਲੀਲ ਇਹ ਹੈ ਕਿ ਉਨ੍ਹਾਂ ’ਤੇ ਇਹ ਇਲਜ਼ਾਮ ਲਾਇਆ ਗਿਆ ਕਿ ਉਨ੍ਹਾਂ ਨੇ ਕਾਰਡਧਾਰਕ ਦਾ ਡਾਇਲਸਿਸ ਬਾਹਰੋਂ ਕਰਵਾਇਆ। ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਉਨ੍ਹਾਂ ਦੇ ਹਸਪਤਾਲ ਦੀ ਡਾਇਲਸਿਸ ਮਸ਼ੀਨ ਖ਼ਰਾਬ ਹੋ ਗਈ ਸੀ। ਮਰੀਜ਼ ਐਮਰਜੈਂਸੀ ਹਾਲਤ ’ਚ ਆਇਆ ਸੀ। ਉਸਦਾ ਡਾਇਲਸਿਸ ਕਰਵਾਉਣਾ ਜ਼ਰੂਰੀ ਸੀ। ਡਾਇਲਸਿਸ ਦਾ ਬਿੱਲ ਸਟੇਟ ਹੈਲਥ ਕਮੇਟੀ ਨੂੰ ਭੇਜਿਆ ਗਿਆ ਸੀ । ਜੇਕਰ ਇਹ ਗਲਤ ਸੀ ਤਾਂ ਉਸੇ ਸਮੇਂ ਹੀ ਉਨ੍ਹਾਂ ਨੂੰ ਯੋਜਨਾ ਚੋਂ ਕਿਉਂ ਨਹੀਂ ਹਟਾਇਆ ਗਿਆ। ਇਹ ਬਿੱਲ ਕਿਉਂ ਪਾਸ ਕਰ ਦਿੱਤਾ ਗਿਆ? ਉੱਥੇ ਹੀ ਇਕ ਹੋਰ ਹਸਪਤਾਲ ਸੰਚਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਿਹੜੇ ਸਰਜਨ ਦਾ ਨਾਂ ਯੋਜਨਾ ’ਚ ਦਰਜ ਕਰਵਾਇਆ ਸੀ, ਉਸਦਾ ਕਰਾਰ ਖਤਮ ਹੋ ਚੁੱਕਿਆ ਸੀ। ਉਨ੍ਹਾਂ ਨੇ ਨਵਾਂ ਸਰਜਨ ਹਾਇਰ ਕਰ ਲਿਆ ਸੀ । ਜਦੋਂ ਸਟੇਟ ਹੈਲਥ ਏਜੰਸੀ ਦੀ ਟੀਮ ਇੱਥੇ ਪਹੁੰਚੀ ਤਾਂ ਉਸ ਨੇ ਰਿਕਾਰਡ ਚੈੱਕ ਕੀਤਾ, ਜਿਸ ’ਚ ਨਵੇਂ ਡਾਕਟਰ ਦਾ ਨਾਂ ਨਹੀਂ ਸੀ । ਇਸ ’ਤੇ ਏਜੰਸੀ ਨੇ ਇਤਰਾਜ ਜਤਾਇਆ ਸੀ । ਇੰਝ ਹੀ ਤਰਕਾਂ ਦਾ ਨਿਬੇੜਾ ਕਰਨ ਲਈ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਨੇ ਬੈਠਕ ਬੁਲਾਈ ਹੈ ।

ਇਹ ਵੀ ਪੜ੍ਹੋ : ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮਨਜ਼ੂਰੀ

ਅੰਮਿ੍ਰਤਸਰ ਦੇ ਅਧਿਕਾਰੀਆਂ ਤੋਂ ਮੰਗੀ ਰਿਪੋਰਟ
ਵਿਭਾਗੀ ਸੂਤਰ ਦੱਸਦੇ ਹਨ ਕਿ ਸਿਹਤ ਵਿਭਾਗ ਯੋਜਨਾ ਵਿਚ ਘਪਲਾ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਖਿਲਾਫ ਸਖ਼ਤ ਰੁਖ਼ ਅਪਨਾਉਣ ਜਾ ਰਿਹਾ ਹੈ। ਨਿਯਮ ਦੱਸਦੇ ਹਨ ਕਿ ਭਵਿੱਖ ’ਚ ਜਿੱਥੇ ਯੋਜਨਾ ਅਨੁਸਾਰ ਦਿੱਤੇ ਗਏ ਪੈਸਿਆਂ ਦੀ ਰਿਕਵਰੀ ਕੀਤੀ ਜਾ ਸਕਦੀ ਹੈ, ਉੱਥੇ ਹੀ ਹਸਪਤਾਲਾਂ ਦੇ ਸੰਚਾਲਕਾਂ ’ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਨਿਯਮ ਦੱਸ ਰਹੇ ਹਨ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਸਬੰਧੀ ਅੱਜ ਅੰਮਿ੍ਰਤਸਰ ਦੇ ਅਧਿਕਾਰੀਆਂ ਤੋਂ ਰਿਪੋਰਟ ਵੀ ਮੰਗੀ ਹੈ ਅਤੇ ਜਲਦੀ ਹੀ ਕਾਰਵਾਈ ਹੋਣ ਦੀ ਸੰਭਾਵਨਾ ਹੈ

ਇਹ ਵੀ ਪੜ੍ਹੋ : ਦਿੱਲੀ ਧਰਨੇ ਤੋਂ ਆਈ ਦੁਖਦਾਈ ਖ਼ਬਰ, ਟਿਕਰੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ

ਕਈ ਹਸਪਤਾਲਾਂ ਦੇ ਨਾਂ ਆ ਸਕਦੇ ਹਨ ਸਾਹਮਣੇ
ਸਰਬੱਤ ਸਿਹਤ ਬੀਮਾ ਯੋਜਨਾ ’ਚ ਅੰਮ੍ਰਿਤਸਰ ’ਚ ਹੀ ਨਹੀਂ ਸਗੋਂ ਪੰਜਾਬ ਦੇ ਕਈ ਹੋਰ ਨਿੱਜੀ ਹਸਪਤਾਲ ਵੀ ਘਪਲਾ ਕਰ ਰਹੇ ਹਨ। ਸਿਹਤ ਵਿਭਾਗ ਜੇਕਰ ਹਰ ਜ਼ਿਲੇ ’ਚ ਬਰੀਕੀ ਨਾਲ ਜਾਂਚ ਕਰਵਾਏ ਤਾਂ ਕਈ ਖੁਲਾਸੇ ਹੋ ਸਕਦੇ ਹਨ। ਲੱਖਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਾਇਆ ਜਾ ਰਿਹਾ ਹੈ। ਸਰਕਾਰ ਨੂੰ ਵੀ ਇਸ ਮਾਮਲੇ ’ਚ ਗੰਭੀਰ ਨੋਟਿਸ ਲੈਣ ਦੀ ਜ਼ਰੂਰਤ ਹੈ, ਤਾਂਕਿ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਘਪਲੇ ਦਾ ਸ਼ਿਕਾਰ ਨਾ ਬਣ ਸਕੇ।

ਇਹ ਵੀ ਪੜ੍ਹੋ : 

ਈ. ਸੀ. ਐੱਚ. ਐੱਸ. ਘਪਲੇ ’ਚ 16 ਡਾਕਟਰਾਂ ਸਮੇਤ 24 ਲੋਕਾਂ ’ਤੇ ਦਰਜ ਹੋ ਚੁੱਕਿਐ ਮਾਮਲਾ
ਇੱਥੇ ਧਿਆਨਯੋਗ ਹੈ ਕਿ ਪਿਛਲੇ ਸਾਲ ਈ. ਸੀ. ਐੱਚ. ਐੱਸ. ਘਪਲਾ ਵੀ ਸਾਹਮਣੇ ਆਇਆ ਸੀ । ਇਸਦੇ ਸਾਬਕਾ ਸੈਨਿਕਾਂ ਦੇ ਫਰਜ਼ੀ ਕਾਰਡ ਤਿਆਰ ਕਰਵਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ । ਕਈ ਹਸਪਤਾਲ ਤਾਂ ਮਰੀਜ਼ ਦੇ ਇਲਾਜ ਦੇ ਬਿਨਾਂ ਹੀ ਸਰਕਾਰ ਤੋਂ ਕਲੇਮ ਲੈ ਰਹੇ ਸਨ। ਇਸ ਮਾਮਲੇ ’ਚ ਜ਼ਿਲਾ ਪੁਲਸ ਨੇ ਸ਼ਹਿਰ ਦੇ 16 ਡਾਕਟਰਾਂ ਸਮੇਤ 24 ਲੋਕਾਂ ’ਤੇ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਮਾਮਲਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦਾ, 2 ਡਾਕਟਰਾਂ ਦੀ IMA ਮੈਂਬਰਸ਼ਿਪ ਰੱਦ

ਵਾਰ-ਵਾਰ ਕੀਤੀ ਜਾਵੇਗੀ ਹਸਪਤਾਲਾਂ ਦੀ ਮਾਨੀਟਰਿੰਗ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ 5 ਹਸਪਤਾਲਾਂ ਨੂੰ ਯੋਜਨਾ ’ਚੋਂ ਹਟਾਉਣ ਤੋਂ ਬਾਅਦ ਸਟੇਟ ਹੈਲਥ ਏਜੰਸੀ ਸਾਰੇ ਹਸਪਤਾਲਾਂ ਦੀ ਲਗਾਤਾਰ ਮਾਨੀਟਰਿੰਗ ਕਰੇਗੀ। ਸਟੇਟ ਕਮੇਟੀ ਦੇ ਅਧਿਕਾਰੀ ਹੀ ਇਹ ਤੈਅ ਕਰਨਗੇ ਕਿ ਇਨ੍ਹਾਂ ਖਿਲਾਫ ਐੱਫ਼. ਆਈ. ਆਰ. ਦਰਜ ਕੀਤੀ ਜਾਵੇ। ਜ਼ਿਲੇ ’ਚ 87 ਨਿੱਜੀ ਅਤੇ 10 ਸਰਕਾਰੀ ਹਸਪਤਾਲ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਜੁਡ਼ੇ ਹੋਏ ਹਨ। ਸੋਮਵਾਰ ਉਨ੍ਹਾਂ ਨੇ ਸਟੇਟ ਕਮੇਟੀ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਗਾਇਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਹਸਪਤਾਲਾਂ ਦੀ ਜਾਂਚ ਦੌਰਾਨ ਜੋ ਕਮੀਆਂ ਹੋਣਗੀਆਂ, ਉਸਦੀ ਫਾਈਲ ਤਿਆਰ ਕਰ ਕੇ ਸਿਹਤ ਵਿਭਾਗ ਅਤੇ ਸਟੇਟ ਹੈਲਥ ਏਜੰਸੀ ਨੂੰ ਭੇਜੀ ਜਾਵੇਗੀ ।
 


author

Baljeet Kaur

Content Editor

Related News