ਪੁਲਸ ਕੁਟਾਪਾ ਮਾਮਲੇ 'ਚ ਆਈ.ਜੀ. ਵਲੋਂ ਵੱਡੀ ਕਾਰਵਾਈ, ਪੁਲਸ ਅਧਿਕਾਰੀ ਸਸਪੈਂਡ

Saturday, Sep 14, 2019 - 01:32 PM (IST)

ਪੁਲਸ ਕੁਟਾਪਾ ਮਾਮਲੇ 'ਚ ਆਈ.ਜੀ. ਵਲੋਂ ਵੱਡੀ ਕਾਰਵਾਈ, ਪੁਲਸ ਅਧਿਕਾਰੀ ਸਸਪੈਂਡ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਚੋਗਾਵਾਂ 'ਚ ਛਾਪਾ ਮਾਰਨ ਆਈ ਪੁਲਸ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਹਮਲਾਵਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਸੰਬਧਤ ਐੱਸ.ਐੱਚ.ਓ. ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਆਈ. ਜੀ. ਪਰਮਾਰ ਨੇ ਦੱਸਿਆ ਕਿ ਛਾਪਾ ਮਾਰਨ ਵਾਲੀ ਟੀਮ ਤਰਨਤਾਰਨ ਦੇ ਇਕ ਥਾਣੇ ਤੋਂ ਆਈ ਸੀ, ਜਿਸਨੇ ਨਾ ਤਾਂ ਆਪਣੇ ਕਿਸੇ ਅਧਿਕਾਰੀ ਤੋਂ ਮਨਜ਼ੂਰੀ ਲਈ ਤੇ ਨਾ ਹੀ ਅੰਮ੍ਰਿਤਸਰ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਐੱਸ.ਐੱਸ. ਪੀ ਤਰਨਤਾਰਨ ਵਲੋਂ ਕੀਤੀ ਜਾਵੇਗੀ।

ਫਿਲਹਾਲ ਪੁਲਸ ਵਲੋਂ ਸਾਰੇ ਘਟਨਾਕ੍ਰਮ ਦੀ ਸੀ.ਸੀ.ਟੀ.ਵੀ. ਫੁਟੇਜ ਮੰਗਵਾਈ ਗਈ ਹੈ, ਜਿਸਨੂੰ ਵੇਖਣ ਤੇ ਘੋਖਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।  


author

Baljeet Kaur

Content Editor

Related News