ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਹਥਿਆਰਾਂ ਤੇ ਸਾਥੀਆਂ ਸਣੇ ਗੈਂਗਸਟਰ ਕੀਤਾ ਕਾਬੂ

10/09/2020 6:20:22 PM

ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਦੀ ਪੁਲਸ ਵੱਲੋਂ ਇਕ ਗੈਂਗਸਟਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਸੋਨੂੰ ਕੰਗਲਾ ਦੇ ਰੂਪ 'ਚ ਹੋਈ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਉਸ ਦੇ ਚਾਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਸਾਰੇ ਸਾਥੀ ਹਥਿਆਰਾਂ ਦੀ ਸਪਲਾਈ ਕਰਦੇ ਸਨ।

PunjabKesari
ਦੱਸਿਆ ਜਾ ਰਿਹਾ ਹੈ ਕਿ ਸੋਨੂੰ ਕਾਫ਼ੀ ਲੰਬੇ ਸਮੇਂ ਤੋਂ ਆਪਣੇ ਆਪ ਨੂੰ ਸਮਾਜ ਸੇਵੀ ਦੱਸਦਾ ਆ ਰਿਹਾ ਸੀ। ਇਹ ਹੀ ਨਹੀਂ ਰਾਸ਼ਨ ਵੰਡਣ ਦੇ ਕੰਮ ਵੀ ਉਸ ਦੇ ਵੱਲੋਂ ਕੀਤੇ ਜਾ ਰਹੇ ਸਨ, ਜਿਸ ਨੂੰ ਲੈ ਕੇ ਉਹ ਅਕਸਰ ਸੁਰਖੀਆਂ 'ਚ ਸੀ।

ਇਹ ਹੀ ਨਹੀਂ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਕਈ ਵਾਰ ਮੀਡੀਆ ਦਾ ਵੀ ਸਹਾਰਾ ਬਣਿਆ ਪਰ ਹੁਣ ਉਹ ਆਲੀਸ਼ਾਨ ਗੱਡੀ 'ਚ ਹਥਿਆਰ ਲੈ ਕੇ ਘੁੰਮ ਰਿਹਾ ਸੀ, ਜਿਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਸੋਨੂੰ ਕੋਲੋ ਚਾਨੀਆ ਦੇ ਬਣੇ ਹਥਿਆਰ ਬਰਾਮਦ ਕੀਤੇ ਗਏ ਹਨ। ਉਥੇ ਹੀ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਸੋਨੂੰ 'ਤੇ 30 ਤੋਂ ਉੱਪਰ ਅਪਰਾਧਕ ਮਾਮਲੇ ਦਰਜ ਹਨ। ਇਸ 'ਚ ਕੁਝ ਅਜਿਹੇ ਮਾਮਲੇ ਵੀ ਹਨ ਜੋ ਹੱਤਿਆ ਦੇ ਨਾਲ ਜੁੜੇ ਹਨ।


shivani attri

Content Editor

Related News