ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫਲਤਾ! ਹਥਿਆਰਾਂ ਤੇ ਨਕਲੀ ਕਰੰਸੀ ਸਣੇ ਇਕ ਗ੍ਰਿਫਤਾਰ

Sunday, Apr 06, 2025 - 06:18 PM (IST)

ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫਲਤਾ! ਹਥਿਆਰਾਂ ਤੇ ਨਕਲੀ ਕਰੰਸੀ ਸਣੇ ਇਕ ਗ੍ਰਿਫਤਾਰ

ਅੰਮ੍ਰਿਤਸਰ : ਸਰਹੱਦ ਪਾਰ ਤਸਕਰੀ ਤੇ ਅੱਤਵਾਦੀ ਨੈੱਟਵਰਕਾਂ ਵਿਰੁੱਧ ਅੰਮ੍ਰਿਤਸਰ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ। ਅੰਮ੍ਰਿਤਸਰ ਦਿਹਾਤੀ ਪੁਲਸ ਨੇ ਜਰਮਨ ਸਿੰਘ ਨੂੰ ਹਥਿਆਰਾਂ ਅਤੇ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ।

 

ਇਸ ਦੌਰਾਨ ਡੀਜੀਪੀ ਪੰਜਾਬ ਨੇ ਆਪਣੇ ਐਕਸ ਹੈਂਡਲ ਉੱਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਇਸ ਦੌਰਾਨ ਪੁਲਸ ਨੇ ਇੱਕ ਗਲਾਕ 9mm ਪਿਸਤੌਲ, ਇੱਕ .30 ਕੈਲੀਬਰ ਪਿਸਤੌਲ, 3 ਮੈਗਜ਼ੀਨ ਅਤੇ ₹2,15,500 ਨਕਲੀ ਕਰੰਸੀ ਬਰਾਮਦ ਕੀਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਖੇਪ ISI ਦੇ ਕਾਰਕੁਨਾਂ ਦੁਆਰਾ ਖੇਤਰ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਭੇਜੀ ਗਈ ਸੀ।

ਮਾਮਲੇ ਸਬੰਧੀ ਅੰਮ੍ਰਿਤਸਰ ਦੇ ਪੀਐੱਸ ਘਰਿੰਡਾ ਵਿਖੇ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਬਾਰੇ ਹੋਰ ਜਾਂਚ ਜਾਰੀ ਹੈ। ਡੀਜੀਪੀ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਪੁਲਸ ਅੱਤਵਾਦੀ ਮਾਡਿਊਲਾਂ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਦੀ ਰੱਖਿਆ ਲਈ ਵਚਨਬੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News