ਸਿੱਧੂ ਦੇ ਘਰ ਛਾਇਆ ਸੰਨਾਟਾ, ਦਫਤਰ ਬੰਦ ਕਰ ਅਮਲੇ ਨੂੰ ਦਿੱਤੀ ਛੁੱਟੀ

07/16/2019 10:38:09 AM

ਅੰਮ੍ਰਿਤਸਰ (ਸੁਮਿਤ) - ਨਵਜੋਤ ਸਿੰਘ ਸਿੱਧੂ ਦੇ ਕੈਬਨਿਟ 'ਚੋਂ ਅਸਤੀਫਾ ਦੇਣ ਮਗਰੋਂ ਅਜੇ ਤੱਕ ਕਿਸੇ ਦੇ ਸਾਹਮਣੇ ਨਹੀਂ ਆਏ। ਅਸਤੀਫਾ ਦੇਣ ਦੇ ਦੂਜੇ ਦਿਨ ਵੀ ਸਿੱਧੂ ਦੀ ਕੋਠੀ 'ਚ ਸੰਨਾਟਾ ਜਿਹਾ ਛਾਇਆ ਰਿਹਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਬੀਤੇ ਦਿਨ ਆਪਣੇ ਘਰ ਹੀ ਸਨ, ਜਿਸ ਦੌਰਾਨ ਉਨ੍ਹਾਂ ਨੇ ਮੀਡੀਆ ਤੋਂ ਆਪਣੀ ਦੂਰੀ ਬਣਾਈ ਰੱਖੀ। ਮਿਲੀ ਜਾਣਕਾਰੀ ਅਨੁਸਾਰ ਸਿੱਧੂ ਨੇ ਆਪਣੇ ਘਰ 'ਚ ਚੱਲਦਾ ਦਫਤਰ ਵੀ ਬੰਦ ਕਰ ਦਿੱਤਾ ਹੈ, ਜਿਸ ਦੇ ਸਾਰੇ ਅਮਲੇ ਨੂੰ ਛੁੱਟੀ ਦੇ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਅੱਧੀ ਕੁ ਰਾਤ ਨੂੰ ਚੰਡੀਗੜ੍ਹ ਚਲੇ ਗਏ, ਜਿੱਥੇ ਉਨ੍ਹਾਂ ਵਲੋਂ ਕਈ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ ਪੰਜਾਬ ਮੰਤਰੀ ਮੰਡਲ 'ਚ ਫੇਰ ਬਦਲ ਹੋ ਜਾਣ ਮਗਰੋਂ ਅਹਿਮ ਮੰਤਰਾਲਾ ਖੋਹੇ ਜਾਣ ਤੋਂ ਨਾਰਾਜ਼ ਨਵਜੋਤ ਸਿੱਧੂ ਨੇ ਕੈਬਨਿਟ 'ਚੋਂ ਬੀਤੇ ਦਿਨੀਂ ਅਸਤੀਫਾ ਦੇ ਦਿੱਤਾ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ। ਦੂਜੇ ਪਾਸੇ ਰਾਹੁਲ ਗਾਂਧੀ ਨੂੰ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਸੀ। ਇਸ ਦੀ ਜਾਣਕਾਰੀ ਵੀ ਉਨ੍ਹਾਂ ਨੇ ਆਪਣੇ ਟਵਿੱਟਰ ਪੇਜ 'ਤੇ ਸਾਂਝੀ ਕੀਤੀ ਸੀ।


rajwinder kaur

Content Editor

Related News