ਇਸ ਅਜਾਇਬ ਘਰ 'ਚ ਹੈ ਦੁਨੀਆ ਦਾ ਅਨਮੋਲ ਖ਼ਜ਼ਾਨਾ, ਵੇਖ ਖੁਸ਼ ਹੋ ਜਾਵੇਗੀ ਰੂਹ
Thursday, Aug 20, 2020 - 01:09 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਇਕ ਸਭ ਤੋਂ ਵੱਖਰਾ ਅਜਾਇਬ ਘਰ ਹੈ, ਜਿਸ ਨੂੰ ਵੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਦਰਅਸਲ, ਇਥੇ ਦੁਨੀਆ ਭਰ 'ਚ ਵਜਾਏ ਜਾਂਦੇ ਸੰਗੀਤਕ ਸਾਜ਼ ਮੌਜੂਦ ਹਨ। ਇਹ ਪੁਰਾਤਨ ਸਾਜ਼ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਗਿਣਤੀ 'ਚ ਲੋਕ ਜਾਣਦੇ ਹਨ। ਇਨ੍ਹਾਂ ਨੂੰ ਹਰ ਕੋਈ ਨਹੀਂ ਵਜਾਅ ਸਕਦਾ, ਜਿਸ ਨੂੰ ਸੰਗੀਤ ਦਾ ਗਿਆਨ ਹੈ ਉਹ ਹੀ ਵਜਾਅ ਸਕਦਾ ਹੈ।
ਇਹ ਵੀ ਪੜ੍ਹੋਂ : ਇਕ ਵਾਰ ਫਿਰ ਖਾਕੀ ਹੋਈ ਦਾਗਦਾਰ, ਚਿੱਟਾ ਪੀਂਦੇ ASI ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜਾਇਬ ਘਰ 'ਚ ਕੰਮ ਕਰਨ ਵਾਲੇ ਸ਼ਰਨਪਾਲ ਸਿੰਘ ਨੇ ਦੱਸਿਆ ਕਿ ਸਰਦਾਰ ਭਾਗ ਸਿੰਘ ਨੇ ਇਹ ਸਾਰਾ ਅਜਾਇਬ ਘਰ ਤਿਆਰ ਕਰਵਾਇਆ ਹੈ। ਇਸ 'ਚ ਲਗਭਗ ਦੁਨੀਆ ਭਰ 'ਚ ਵਜਾਏ ਜਾਂਦੇ ਹਰ ਤਰ੍ਹਾਂ ਦੇ ਸਾਜ਼ ਮੌਜਦੂ ਹਨ। ਉਨ੍ਹਾਂ ਦੱਸਿਆ ਕਿ ਇਥੇ ਜ਼ਿਆਦਾਤਰ ਪੁਰਾਣੇ ਸਾਜ਼ ਹਨ, ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਤੇ ਨਾ ਹੀ ਇਨ੍ਹਾਂ ਨੂੰ ਸੁਣਨਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਬਹੁਤ ਘੱਟ ਲੋਕ ਵਜਾਉਂਦੇ ਹਨ ਕਿਉਂਕਿ ਇਸ ਦੀ ਸੁਰ ਤੇ ਤਾਲ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੁੰਦੀ ਹੈ। ਇਨ੍ਹਾਂ ਨੂੰ ਸਮਝਣ ਲਈ ਬਹੁਤ ਜ਼ਿਆਦਾ ਉੱਚਾ ਪੱਧਰ ਚਾਹੀਦਾ ਹੈ।
ਇਹ ਵੀ ਪੜ੍ਹੋਂ : ਜੇ. ਈ. ਤੇ ਸਹਾਇਕ ਲਾਈਨਮੈਨ ਦੀ ਘਿਨੌਣੀ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਸਸਪੈਂਡ
ਉਨ੍ਹਾਂ ਦੱਸਿਆ ਕਿ ਇਥੇ 'ਰਬਾਬ' ਸਾਜ਼ ਵੀ ਮੌਜੂਦ ਹੈ, ਜੋ ਭਾਰਤੀ ਸਾਜ਼ਾ 'ਚ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ। ਇਸ ਸਾਜ਼ ਨੂੰ ਭਾਈ ਮਰਦਾਨਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਭ ਤੋਂ ਵੱਧ ਵਜਾਇਆ ਕਰਦੇ ਸਨ। ਇਸ ਤੋਂ ਇਲਾਵਾ 'ਤਾਨਪੁਰਾ' ਸਾਜ਼ ਮੌਜੂਦ ਹੈ, ਜੋ ਜਨਾਨੀਆਂ ਵਜਾਉਂਦੀਆਂ ਹਨ। ਇਹ ਸ਼ਾਸਤਰੀ ਸੰਗੀਤ, ਕੀਰਤਨ ਤੇ ਭਜਨ ਲਈ ਵਜਾਇਆ ਜਾਂਦਾ ਹੈ। 'ਕਾਟੋ' ਸਾਜ਼ ਜੋ ਕਿ ਲੋਕ ਗਿੱਧਾ, ਲੁੱਡੀਆ ਤੇ ਘੋੜੀਆਂ ਗਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। 'ਬਿਗਲ' ਸਾਜ਼ ਵੀ ਇਥੇ ਮੌਜੂਦ ਹੈ ਜੋ ਫ਼ੌਜ ਦਾ ਵਾਜਾਂ ਮੰਨਿਆ ਜਾਂਦਾ ਹੈ, ਇਸ ਨੂੰ ਮੂੰਹ ਨਾ ਵਜਾਇਆ ਜਾਂਦਾ ਹੈ। ਇਨ੍ਹਾਂ ਦੇ ਨਾਲ ਹੀ ਘੜਾ, ਅਲਗੋਜ਼ੇ, ਘੂੰਗਰੂ, ਤੂੰਬਾ, ਸੰਤੂਰ, ਛੇਣੇ ਤੇ ਚਮਟਾ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੁਰਾਤਨ ਸਾਜ਼ ਇਥੇ ਮੌਜੂਦ ਹਨ। ਇਨ੍ਹਾਂ ਨੂੰ ਜ਼ਿਆਦਾਤਰ ਆਸ਼ਰਮ 'ਚ ਮੌਜੂਦ ਬੱਚੇ ਵਜਾਉਣਾ ਸਿਖਦੇ ਹਨ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ : ਆਪਣੇ ਹੀ ਪਰਿਵਾਰ ਦੇ 11 ਜੀਆਂ ਦੀ ਗਲਾ ਵੱਢ ਕੀਤੀ ਹੱਤਿਆ