ਅੰਮਿ੍ਰਤਸਰ ’ਚ ਵੱਡੀ ਵਾਰਦਾਤ, ਡਾਕਟਰ ਬੀਬੀ ਨੂੰ ਘਰ ’ਚ ਬੰਧਕ ਬਣਾ ਦਿੱਤਾ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ

Thursday, Jan 07, 2021 - 03:03 PM (IST)

ਅੰਮਿ੍ਰਤਸਰ (ਸੁਮਿਤ) : ਅੰਮਿ੍ਰਤਸਰ ਦੇ ਪਾਸ਼ ਇਲਾਕੇ ’ਚ ਇਕ ਡਾਕਟਰ ਬੀਬੀ ਨੂੰ ਬੰਦੀ ਬਣਾ ਕੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਦਿਲਜੀਤ ਦੁਸਾਂਝ ਨੂੰ ਟੈਗ ਕਰ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਜੁੱਗ-ਜੁੱਗ ਜੀਓ’
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮਿ੍ਰਤਸਰ ਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪਾਸ਼ ਇਲਾਕੇ ’ਚ ਡਾਕਟਰ ਸ਼ਿਵਾਨਗੀ ਅਰੋੜਾ ਆਪਣੇ ਘਰ ’ਚ ਕਲੀਨਿਕ ਚਲਾਉਂਦੇ ਹਨ। ਬੀਤੀ ਰਾਤ ਚਾਰ ਵਿਅਕਤੀ ਮਰੀਜ਼ ਬਣ ਕੇ ਉਨ੍ਹਾਂ ਕੋਲ ਇਲਾਜ ਕਰਵਾਉਣ ਲਈ ਆਏ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਕੇ ਸਾਰੇ ਘਰ ’ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਫ਼ਿਲਹਾਲ ਕਿੰਨੀ ਲੁੱਟ ਹੋਈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਸਭ ਪਤਾ ਲੱਗ ਸਕੇਗਾ। 

ਇਹ ਵੀ ਪੜ੍ਹੋ :  32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉੱਡੇ ਸਭ ਦੇ ਹੋਸ਼


author

Baljeet Kaur

Content Editor

Related News