ਮੱਧ ਪ੍ਰਦੇਸ਼ ਪੁਲਸ ਵਲੋਂ ਸਿੱਖ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਨਿੰਦਣਯੋਗ : ਬਾਬਾ ਬਲਬੀਰ ਸਿੰਘ

Saturday, Aug 08, 2020 - 05:37 PM (IST)

ਅੰਮ੍ਰਿਤਸਰ : ਨਿਹੰਗ ਸਿੰਘ ਜਥੇਬੰਦੀਆਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਬਾਬਾ ਬਲਬੀਰ ਸਿੰਘ 96 ਵੇਂ ਕਰੋੜੀ ਨੇ ਮੱਧ ਪ੍ਰਦੇਸ਼ 'ਚ ਇਕ ਸਿੱਖ ਦੀ ਦਸਤਾਰ ਤੇ ਕੇਸਾਂ ਦੀ ਘੋਰ ਬੇਅਦਬੀ ਕੀਤੇ ਜਾਣ ਵਾਲੀ ਦੁਖਦਾਈ ਮੰਦਭਾਗੀ ਅਤੇ ਨਿੰਦਨਯੋਗ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ ਦੀ ਪੁਲਿਸ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨੀ ਬੰਦ ਕਰੇ। ਅੱਜ ਇੱਥੋਂ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਪ੍ਰੈੱਸ ਬਿਆਨ 'ਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਗਲਤ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਉਸ ਦੇ ਧਾਰਮਿਕ ਚਿੰਨਾਂ ਨਾਲ ਛੇੜਛਾੜ ਕਰਕੇ ਉਸ ਨੂੰ ਅਪਮਾਨਿਤ ਕੀਤਾ ਜਾਵੇ। ਅਜਿਹੀਆਂ ਘਟਨਾਵਾਂ ਪੁਲਸ ਦਾ ਵਤੀਰਾ ਤਾਂ ਨੰਗਾ ਕਰਦੀਆਂ ਹੀ ਹਨ, ਉਥੇ ਹੀ ਇਸ ਨਾਲ ਸਮੁੱਚੇ ਵਿਭਾਗ ਤੇ ਦੇਸ਼ ਨੂੰ ਵੀ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਿਖ ਕੌਮ ਹਰਗਿਜ ਬਰਦਾਸ਼ਤ ਨਹੀਂ ਕਰ ਸਕਦੀ ਕਿ ਉਨ੍ਹਾਂ ਦੀ ਧਾਰਮਿਕ ਅਜ਼ਾਦੀ 'ਚ ਕਿਸੇ ਕਿਸਮ ਦਾ ਖਲਲ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਤੋਂ ਵੀ ਹਦਾਇਤਾਂ ਜਾਰੀ ਹੋਣੀਆਂ ਚਾਹੀਦੀਆਂ ਹਨ ਪੁਲਸ ਅਜਿਹੀ ਕਾਰਵਾਈ ਨਾ ਕਰੇ। 

ਇਹ ਵੀ ਪੜ੍ਹੋਂ : ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਮੁੜ ਦੁਹਰਾਇਆ ਵਿਵਾਦਿਤ ਬਿਆਨ

ਮਨੁੱਖੀ ਅੰਗਾਂ ਦੀ ਤਸਕਰੀ ਨਿੰਦਣਯੋਗ
ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਦੀਆਂ ਲਾਸ਼ਾਂ ਬਦਲੇ ਜਾਣ ਅਤੇ ਕਰੋਨਾ ਮਰੀਜ਼ਾਂ ਦੇ ਅੰਗ ਕੱਢ ਕੇ ਕਿਸੇ ਹੋਰ ਵਿਅਕਤੀਆਂ ਨੂੰ ਲਾਏ ਜਾਣ ਸਬੰਧੀ ਜੋ ਵੀਡੀਓ ਸ਼ੋਸਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਉਹ ਹਿਰਦੇਵੇਧਕ ਤੇ ਭੈਭੀਤ ਕਰਨ ਵਾਲੀਆਂ ਹਨ, ਜਿਸ ਨੂੰ ਵੇਖ ਕੇ ਆਮ ਮਨੁੱਖ ਵੀ ਹਸਪਤਾਲ ਜਾਣੋ ਕੰਨੀ ਕਤਰਾਉਂਦਾ ਹੈ। ਉਨ੍ਹਾਂ ਕਿਹਾ ਮਨੁੱਖੀ ਅੰਗਾਂ ਦੀ ਤਸਕਰੀ ਅਤੇ ਲਾਸ਼ਾਂ ਬਦਲਣ ਸਬੰਧੀ ਇਕ ਕਿਸੇ ਸੱਜਣ ਵਲੋਂ ਪਟੀਸ਼ਨ ਹਾਈ ਕੋਰਟ ਵਿਚ ਦਾਖ਼ਲ ਕੀਤੀ ਗਈ ਹੈ, ਜਿਸ 'ਚ ਅੰਮ੍ਰਿਤਸਰ ਦੇ ਹਸਪਤਾਲ 'ਚ ਇਕ ਵਿਅਕਤੀ ਪ੍ਰੀਤਮ ਸਿੰਘ ਦੀ ਲਾਸ਼ ਬਦਲੇ ਜਾਣ ਅਤੇ ਕਰੋਨਾ ਲਾਗ ਦੀ ਆੜ ਹੇਠ ਮਨੁੱਖੀ ਅੰਗਾਂ ਦੀ ਤਸਕਰੀ ਅਤੇ ਮਰਨ ਵਾਲੇ ਮਰੀਜ਼ਾਂ ਦੇ ਅੰਗਾਂ ਨੂੰ ਕੱਢਕੇ ਗੈਰ ਕੋਵਿਡ ਵਿਅਕਤੀ ਨੂੰ ਲਾਉਣ ਲਈ ਲੋਕਾਂ ਨੂੰ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜੋ ਬਹੁਤ ਹੀ 
ਦੁਖਦਾਈ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਯੁੱਧ 'ਚ ਡਾਕਟਰਾਂ, ਨਰਸਾਂ ਤੇ ਪੁਲਸ ਕਰਮਚਾਰੀਆਂ ਦੀ ਹਰ ਪਾਸਿਓ ਪ੍ਰਸ਼ੰਸਾ ਹੋਈ ਸੀ ਪਰ ਅਜਿਹੇ ਕਾਰੇ ਨਾਲ ਡਾਕਟਰੀ ਵਰਗੇ ਪਵਿੱਤਰ ਕਿੱਤੇ ਤੋਂ ਲੋਕਾਂ ਦਾ ਵਿਸ਼ਵਾਸ ਉਠ ਜਾਵੇਗਾ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਅਦਾਲਤਾਂ ਤੇ ਸਰਕਾਰ ਨੂੰ ਇਨਾਂ ਵਿਰੁੱਧ ਸਖ਼ਤ ਫੈਸਲੇ ਲੈਣੇ ਪੈਣਗੇ।

ਇਹ ਵੀ ਪੜ੍ਹੋਂ : ਨਾਬਾਲਗ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾ ਕੀਤਾ ਵਿਆਹ ਤੋਂ ਇਨਕਾਰ, ਮਿਲੀ ਖੌਫ਼ਨਾਕ ਸਜ਼ਾ


Baljeet Kaur

Content Editor

Related News