ਅੰਮ੍ਰਿਤਸਰ ’ਚ ਵਿਗੜੀ ‘ਲਾਅ ਐਂਡ ਆਰਡਰ’ ਦੀ ਸਥਿਤੀ, ਗੈਰਸਮਾਜੀ ਅਨਸਰ ਬੇਖੌਫ਼ ਹੋ ਕੇ ਦਿੰਦੇ ਨੇ ਵਾਰਦਾਤਾਂ ਨੂੰ ਅੰਜਾਮ
Tuesday, Jun 14, 2022 - 10:41 AM (IST)
ਅੰਮ੍ਰਿਤਸਰ (ਜ.ਬ) - ਅੰਮ੍ਰਿਤਸਰ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜਦੀ ਨਜ਼ਰ ਆ ਰਹੀ ਹੈ। ਆਮ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਸ਼ਹਿਰ ਵਿਚ ਜਿੱਥੇ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਉਥੇ ਕਤਲ ਵਰਗੀਆਂ ਵਾਰਦਾਤਾਂ ਵੀ ਹੁਣ ਵਧੇਰੇ ਵੱਧਦੀਆਂ ਜਾ ਰਹੀਆਂ ਹਨ। ਪੁਲਸ ਪ੍ਰਸਾਸ਼ਨ ਦੀ ਕਾਰਗੁਜ਼ਾਰੀ ’ਤੇ ਕਈ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਰਹੇ ਹਨ। ਦਿਲ ਕੰਬਾਊ ਵਰਗੇ ਵੱਧ ਰਹੇ ਅਪਰਾਧਾਂ ਨਾਲ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ। ਸਮਾਂ ਰਹਿੰਦਿਆਂ ਜੇਕਰ ਪੁਲਸ ਪ੍ਰਸਾਸ਼ਨ ਵਲੋਂ ਅਜਿਹੀਆਂ ਵੱਧ ਰਹੀਆਂ ਘਟਨਾਵਾਂ ’ਤੇ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਲੋਕ ਸੜਕਾਂ ’ਤੇ ਆਉਣ ਲਈ ਮਜ਼ਬੂਰ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ
ਗੈਰਸਮਾਜੀ ਅਨਸਰ ਅਕਸਰ ਸ਼ਹਿਰ ਵਿਚ ਵੱਖ-ਵੱਖ ਵਾਰਦਾਤਾਂ ਨੂੰ ਬੇਖੌਫ਼ ਹੋ ਕੇ ਅੰਜਾਮ ਦੇ ਰਹੇ ਹਨ। ਗੁਰੂ ਨਗਰੀ ਵਿਚ ਪਿਛਲੇ ਕੁਝ ਦਿਨਾਂ ਤੋਂ ‘ਲਾਅ ਐਂਡ ਆਰਡਰ’ ਦੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ, ਜਿਸ ਨੂੰ ਪੁਲਸ ਪ੍ਰਸਾਸ਼ਨ ਕਾਇਮ ਕਰਨ ਵਿਚ ਅਸਫਲ ਸਿੱਧ ਹੋ ਰਿਹਾ ਹੈ ਤੇ ਸ਼ਹਿਰ ਵਾਸੀ ਵਿਚ ਦਹਿਸ਼ਤ ਵਿਚ ਹਨ। ਅੰਮ੍ਰਿਤਸਰ ਵਿਚ ਵੱਧ ਰਹੇ ਅਪਰਾਧ ਨੂੰ ਲੈ ਕੇ ਕਈ ਸਿਆਸੀ ਆਗੂ ਜਿੱਥੇ ਸਰਕਾਰ ਨੂੰ ਕੋਸ ਰਹੇ ਹਨ, ਉਥੇ ਪੁਲਸ ਪ੍ਰਸਾਸ਼ਨ ਨੂੰ ਸਖ਼ਤੀ ਕਰਨ ’ਤੇ ਜ਼ੋਰ ਦੇ ਰਹੇ ਹਨ ਤਾਂ ਜੋ ਵੱਧ ਰਹੇ ਕ੍ਰਾਇਮ ਨੂੰ ਠੱਲ ਪੈ ਸਕੇ।
ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ
ਅੱਧੀ ਦਰਜ਼ਨ ਤੋਂ ਵਧੇਰੇ ਹੋ ਚੁੱਕੇ ਹਨ ਕਤਲ
ਪਿਛਲੇ ਕੁਝ ਦਿਨਾਂ ਵਿਚ ਅੰਮ੍ਰਿਤਸਰ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿਚ ਅੱਧੀ ਦਰਜ਼ਨ ਤੋਂ ਵਧੇਰੇ ਕਤਲ ਵਰਗੀਆਂ ਅਪਰਾਧਿਕ ਘਟਨਾਵਾਂ ਵਾਪਰ ਚੁੱਕੀਆ ਹਨ, ਜਿਸ ਨਾਲ ਲੱਗਦਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਹੁਣ ਸਿਰਫ ਰੱਬ ਆਸਰੇ ਰਹਿ ਗਈ ਹੈ। ਮਾਮੂਲੀ ਜਿਹੇ ਝਗੜੇ ਵੀ ਹੁਣ ਖੂਨੀ ਝੜੱਪਾਂ ਦਾ ਰੂਪ ਧਾਰਨ ਕਰ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨ ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਇਲਾਕੇ 100 ਫੁੱਟ ਰੋਡ, ਖਾਲਸਾ ਕਾਲਜ ਦੇ ਸਾਹਮਣੇ ਚੱਲੀਆਂ ਅੰਨ੍ਹੇਵਾਹ ਗੋਲੀਆਂ ਤੋਂ ਇਲਾਵਾ ਸ਼ਹਿਰ ਵਿਚ ਵਾਪਰ ਚੁੱਕੀਆਂ ਹੋਰ ਘਟਨਾਵਾਂ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਕਾਂਗਰਸੀ ਕੌਂਸਲਰ ਦੇ ਮੁੰਡੇ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ
ਵੱਧ ਰਹੀਆਂ ਹਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ
ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧੇਰੇ ਵੱਧ ਰਹੀਆ ਹਨ। ਲੁਟੇਰੇ ਪਿਸਤੋਲ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਵਾਹਨ, ਡੈਕਤੀਆਂ, ਰਾਹਗੀਰਾਂ ਤੋਂ ਲੁੱਟਾਂ-ਖੋਹਾਂ ਆਦਿ ਨਿਰਵਿਘਨ ਜਾਰੀ ਹਨ। ਬੇਸ਼ੱਕ ਪੁਲਸ ਆਏ ਦਿਨ ਲੁੱਟੇਰਿਆਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਲੁੱਟੇਰੇ ਤਾਜ਼ੀ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ, ਜੋ ਪੁਲਸ ਲਈ ਸਿਰਦਰਦੀ ਬਣੇ ਹੋਏ ਹਨ।
ਸ਼ਹਿਰ ’ਚ ਨਹੀਂ ਨਜ਼ਰ ਆਉਦੇ ਸਪੈਸ਼ਲ ਨਾਕੇ
ਸ਼ਹਿਰ ਵਿਚ ਵੱਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਭਾਵੇ ਪੁਲਸ ਕਮਿਸ਼ਨਰੇਟ ਵਲੋਂ ਹਰੇਕ ਥਾਣੇ ਅਤੇ ਪੁਲਸ ਚੌਕੀ ਨੂੰ ਹਦਾਇਤਾਂ ਜਾਰੀ ਹਨ ਕਿ ਸਵੇਰ ਅਤੇ ਸ਼ਾਮ ਸਮੇਂ ਸਪੈਸ਼ਲ ਨਾਕੇ ਲਾਏ ਜਾਣ ਪਰ ਸ਼ਹਿਰ ਵਿਚ ਕਿੱਧਰੇ ਸਪੈਸ਼ਲ ਨਾਕੇ ਲੱਗੇ ਨਜ਼ਰ ਨਹੀਂ ਆਉਂਦੇ।
ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਰਾਜਾ ਵੜਿੰਗ ਨੇ ਸਾਂਝੀ ਕੀਤੀ ਪੋਸਟ, ਕਿਹਾ-ਤੇਰੀ ਮੌਤ ਦਾ ਇਨਸਾਫ਼ ਦਵਾ ਕੇ ਰਹਾਂਗਾ
ਜਾਇਜ਼ ਅਸਲੇ ਦੇ ਮੁਕਾਬਲੇ ਨਜਾਇਜ਼ ਅਸਲਾ ਵਧੇਰੇ
ਭਰੋਸੇਯੋਗ ਸੂਤਰਾਂ ਅਨੁਸਾਰ ਸ਼ਹਿਰ ਵਿਚ ਜਾਇਜ਼ ਅਸਲੇ ਮੁਕਾਬਲੇ ਨਾਜਾਇਜ਼ ਅਸਲਾ ਕਈ ਗੁਣਾਂ ਹੈ। ਜਿੱਥੇ ਜਾਇਜ਼ ਅਸਲੇ ਲੈਣ ਲਈ ਡੋਪ ਟੈਸਟ ਸਮੇਤ ਅਨੇਕਾ ਸ਼ਰਤਾਂ ਪੂਰੀਆਂ ਕਰ ਕੇ ਅਸਲਾ ਲਾਇਸੈਂਸ ਜਾਰੀ ਹੁੰਦਾ ਹੈ ਅਤੇ ਫਿਰ ਵੱਡੀ ਰਕਮ ਲਗਾ ਕਿ ਹਥਿਆਰ ਲੈਣਾ ਪੈਂਦਾ ਹੈ ਪਰ ਨਜਾਇਜ਼ ਹਥਿਆਰ ਬਿਨ੍ਹਾਂ ਕਿਸੇ ਮੁਸ਼ੱਕਤ ਦੇ ਹਜ਼ਾਰਾਂ ਰੁਪਇਆ ਵਿਚ ਮਿਲ ਜਾਣ ਕਾਰਨ ਮੁਡੀਰ ਵੱਡੀ ਗਿਣਤੀ ਨਜਾਇਜ਼ ਹਥਿਆਰ ਚੁੱਕੀ ਫਿਰਦੀ ਹੈ, ਜਿਸ ਦੀ ਵਰਤੋਂ ਗੈਰ ਸਮਾਜੀ ਕੰਮਾਂ ਅਤੇ ਲੁੱਟਾਂ-ਖੋਹਾਂ ਲਈ ਹੋ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ