ਅੰਮ੍ਰਿਤਸਰ : ਫਿਰੌਤੀ ਲੈਣ ਲਈ ਕਲਾਸ ਮੇਟ ਨੇ ਹੀ ਅਗਵਾ ਕਰਕੇ ਮਾਰੀ ਕੁੜੀ (ਵੀਡੀਓ)
Saturday, Feb 29, 2020 - 06:54 PM (IST)
ਅੰਮ੍ਰਿਤਸਰ (ਸੁਮਿਤ ਖੰਨਾ, ਬਾਠ) : ਅੰਮ੍ਰਿਤਸਰ ਦੇ ਪਾਸ਼ ਖੇਤਰ ਰਣਜੀਤ ਐਵੀਨਿਊ ਤੋਂ ਅਜਨਾਲਾ ਦੀ ਰਹਿਣ ਵਾਲੀ ਅਨਮੋਲ ਕੌਰ ਨੂੰ ਅਗਵਾ ਕਰਨ ਦੇ ਬਾਅਦ ਉਸ ਨੂੰ ਬਾਈਪਾਸ 'ਤੇ ਸਥਿਤ ਲੌਹਾਰਕਾ ਰੋਡ ਲਿਜਾ ਗੋਲੀ ਮਾਰ ਕੇ ਕਤਲ ਦਿੱਤਾ ਗਿਆ ਸੀ। ਇਹ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਅਨਮੋਲ ਦੇ ਕਲਾਸ ਮੇਟ ਲਵਦੀਪ ਸਿੰਘ ਕਰਨ ਵਲੋਂ ਕੀਤਾ ਗਿਆ ਹੈ। ਪੁਲਸ ਨੇ ਲਵਦੀਪ ਸਿੰਘ ਨਿਵਾਸੀ ਅਜਨਾਲਾ ਤੇ ਉਸ ਦੇ ਪਿਤਾ ਸੁਖਚੈਨ ਸਿੰਘ ਨੂੰ ਵੀ ਅੱਜ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਨਿਸ਼ਾਨਦੇਹੀ 'ਤੇ 3 ਦਿਨ ਪਹਿਲਾਂ ਹੱਤਿਆ ਕਰ ਕੇ ਖੋਲੇ 'ਚ ਸੁੱਟੀ ਗਈ ਅਨਮੋਲ ਦੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਗਿਆ। ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੇ ਅੱਜ ਬਾਅਦ ਦੁਪਹਿਰ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਦੋਂ ਕਿ ਹੱਤਿਆ ਦੇ ਦੋਸ਼ੀ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ 5 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਵਾਰਦਾਤ 'ਚ ਇਸਤੇਮਾਲ ਕੀਤੀ ਗਈ ਰਿਵਾਲਵਰ ਵੀ ਰਿਕਵਰ ਕਰ ਲਈ ਗਈ ਹੈ। ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਐੱਸ. ਆਈ. ਰੋਬਿਨ ਹੰਸ ਦਾ ਕਹਿਣਾ ਹੈ ਕਿ ਮੁਲਜ਼ਮ ਵਿਰੁੱਧ ਦਰਜ ਕੀਤੇ ਗਏ ਅਗਵਾ ਦੇ ਮਾਮਲੇ 'ਚ ਹੱਤਿਆ ਦੀ ਧਾਰਾ ਜੋੜ ਦਿੱਤੀ ਗਈ ਹੈ।
ਇਕਲੌਤੀ ਧੀ ਸੀ ਅਨਮੋਲ
19 ਸਾਲ ਦੀ ਅਨਮੋਲ ਆਪਣੇ ਮਾਂ-ਬਾਪ ਦੀ ਇਕਲੌਤੀ ਧੀ ਸੀ, ਜੋ ਸਥਾਨਕ ਰਣਜੀਤ ਐਵੀਨਿਊ ਤੋਂ ਓਰੇਨ ਤੋਂ ਕੋਰਸ ਕਰਨ ਦੇ ਬਾਅਦ ਵਿਦੇਸ਼ ਜਾਣ ਦਾ ਸੁਪਨਾ ਵੇਖ ਰਹੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਕ ਦਰਿੰਦਾ ਉਸ ਦੇ ਭਵਿੱਖ ਨੂੰ ਖਤਮ ਕਰਨ ਦੇ ਮਨਸੂਬੇ ਬਣਾ ਰਿਹਾ ਹੈ। ਉਹ ਆਪਣੇ ਮਾਤਾ-ਪਿਤਾ ਦੀ ਲਾਡਲੀ ਸੀ, ਜਿਸ ਦੀ ਮੌਤ ਦੇ ਬਾਅਦ ਤਾਂ ਜਿਵੇਂ ਉਸ ਦੇ ਪਿਤਾ ਪ੍ਰਗਟ ਸਿੰਘ ਅਤੇ ਮਾਤਾ ਪਰਮਜੀਤ ਦੀ ਤਾਂ ਪੂਰੀ ਦੁਨੀਆ ਹੀ ਉਜੜ ਗਈ ਹੈ।