ਖ਼ਾਲਿਸਤਾਨ ਤੇ ਰਿਫਰੈਂਡਮ-2020 ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਦੀ ਵੀਡੀਓ ਵਾਇਰਲ

08/22/2020 2:38:12 PM

ਅੰਮ੍ਰਿਤਸਰ (ਅਨਜਾਣ) : ਗੁਰਪਤਵੰਤ ਸਿੰਘ ਪੰਨੂ ਦੇ ਨਾਂ 'ਤੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੋਈ ਵਿਅਕਤੀ ਇਹ ਕਹਿ ਰਿਹਾ ਹੈ ਕਿ ਸਿੱਖਸ ਫਾਰ ਜਸਟਿਸ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬ ਨੂੰ ਸੁਨੇਹਾ ਹੈ ਕਿ ਅੱਜ ਦੀ ਦਹਿਸ਼ਤਗਰਦ ਹਕੂਮਤ ਨੇ ਅਰਦਾਸ 'ਤੇ ਰੋਕ ਲਗਾਈ ਹੈ ਕਿ ਦਮਦਮਾ ਸਾਹਿਬ 'ਤੇ ਅਰਦਾਸ ਕਰਨ ਵਾਲੇ ਸਿੰਘਾਂ 'ਤੇ ਫੌਜਦਾਰੀ ਦਾ ਕੇਸ ਦਰਜ ਹੋਵੇ। 

ਇਹ ਵੀ ਪੜ੍ਹੋ : ਬੁੱਢੀ ਬੀਬੀ ਦੀ ਮੌਤ ਦੇ ਰੋਸ ਵਜੋਂ ਬੁੱਧੀਜੀਵੀਆਂ ਵਲੋਂ ਪਰਿਵਾਰ ਨੂੰ ਦਿੱਤਾ ਜਾਵੇਗਾ 'ਲਾਹਣਤ ਐਵਾਰਡ'

ਇਸ ਤੋਂ ਬਾਅਦ ਉਸ ਨੇ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਕਰਕੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ 23 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੌਮ ਦੀ ਚੜ੍ਹਦੀ ਕਲਾ ਲਈ ਖਾਲਿਸਤਾਨ ਦੀ ਤੇ ਰਿਫਰੈਂਡਮ 2020 ਦੀ ਅਰਦਾਸ ਹੋਵੇਗੀ। ਉਸ ਨੇ ਪੂਰੇ ਪੰਜਾਬ ਭਰ 'ਚ ਅਰਦਾਸੀ ਸਿੰਘਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਅਕਾਲ ਤਖ਼ਤ 'ਤੇ ਅਰਦਾਸ ਕਰਨ ਤੇ ਵੀਡੀਓ ਪਾਉਣ 'ਤੇ 5000 ਡਾਲਰ ਅਸੀਂ ਤੁਹਾਨੂੰ ਭੇਟ ਕਰਾਂਗੇ। ਇਹ ਵੀਡੀਓ ਕਿਸ ਨੇ ਪਾਈ ਹੈ ਜਾਂ ਇਹ ਕਿੱਥੋਂ ਤੱਕ ਸਹੀ ਹੈ ਇਸਦਾ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ ਪਰ ਸੂਤਰਾਂ ਦੇ ਅਧਾਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਖੁਫ਼ੀਆਂ ਏਜੰਸੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

ਇਸ ਸਬੰਧੀ ਜਦ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਸਕਿਉਰਿਟੀ ਨਹੀਂ ਲਾਈ ਜਾਵੇਗੀ। ਇਹ ਵੀਡੀਓ ਕਿਸੇ ਸ਼ਰਾਰਤੀ ਨੇ ਪਾਈ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਆਪਣੀ ਕਾਫ਼ੀ ਸਕਿਉਰਿਟੀ ਹੈ ਤੇ ਮਰਯਾਦਾ ਹੈ। ਅਗਰ ਕੋਈ ਗੱਲ ਹੋਵੇਗੀ ਤਾਂ ਉਹ ਸਾਨੂੰ ਇਨਫਾਰਮ ਕਰਨਗੇ ਤਾਂ ਅਸੀਂ ਉਸੇ ਵੇਲੇ ਕਾਰਵਾਈ ਕਰਾਂਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਮੇਰੇ ਨੋਟਿਸ 'ਚ ਅਜਿਹੀ ਕੋਈ ਵੀ ਗੱਲ ਨਹੀਂ ਹੈ ਤੇ ਨਾ ਮੈਂ ਇਸ ਬਾਰੇ ਕੁਝ ਕਹਿਣਾ ਚਾਹਵਾਂਗਾ।

ਇਹ ਵੀ ਪੜ੍ਹੋ : ਕਲਯੁੱਗੀ ਜਨਾਨੀ ਦੀ ਕਰਤੂਤ: ਨਾਬਾਲਗ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਕੀਤਾ ਪੁੱਤ ਹਵਾਲੇ

 


Baljeet Kaur

Content Editor

Related News