6 ਜੂਨ ਨੂੰ ਲੈ ਕੇ ਪ੍ਰਸ਼ਾਸਨ ਅਲਰਟ! ਗੁਰੂ ਘਰ ਦੇ ਚੁਫੇਰੇ ਵੱਡੀ ਗਿਣਤੀ 'ਚ ਸੁਰੱਖਿਆ ਕਾਮੇ ਤਾਇਨਾਤ

06/05/2020 4:53:08 PM

ਅੰਮ੍ਰਿਤਸਰ (ਅਨਜਾਣ) : 6 ਜੂਨ ਦੇ ਸਮਾਗਮ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ-ਚੁਫੇਰੇ ਭਾਰੀ ਗਿਣਤੀ 'ਚ ਪ੍ਰਸ਼ਾਸਨ ਵਲੋਂ ਸੁਰੱਖਿਆ ਕਾਮੇ ਤਾਇਨਾਤ ਕਰ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਇਸ ਸਮਾਗਮ 'ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਤਕਰੀਬਨ 600 ਦੇ ਕਰੀਬ ਜ਼ਿਲਾ ਪੁਲਸ ਕਾਮੇ, ਦੋ ਹਜ਼ਾਰ ਦੇ ਕਰੀਬ ਵਰਦੀਧਾਰੀ ਕਾਮੇ ਤੇ 300 ਦੇ ਕਰੀਬ ਕਮਾਂਡੋ ਫੋਰਸ ਤਾਇਨਾਤ ਕੀਤੀ ਗਈ ਹੈ। ਬਾਕੀ ਵੱਖ-ਵੱਖ ਏਜੰਸੀਆਂ ਦੇ 50-50 ਦੇ ਕਰੀਬ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਟਾਸਕ ਫੋਰਸ ਅਤੇ ਦਫ਼ਤਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵੀ ਡਿਊਟੀਆਂ ਲਗਾਈਆਂ ਗਈਆਂ ਹਨ। ਉਮੀਦ ਲਗਾਈ ਜਾ ਰਹੀ ਹੈ ਕਿ ਕੋਵਿਡ-19 ਨੂੰ ਲੈ ਕੇ ਇਸ ਸਾਲ ਸੱਚਖੰਡ ਅੰਦਰ ਵੱਡੀ ਗਿਣਤੀ 'ਚ ਸੰਗਤਾਂ ਇਕੱਠੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋਂ : ਸੰਗਤਾਂ ਨੂੰ ਨਹੀਂ ਹੋ ਰਹੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਜਾਣੋਂ ਕੀ ਹੈ ਵਜ੍ਹਾ

PunjabKesariਅੱਜ ਵੀ ਪੁਲਸ ਨਾਕਿਆਂ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਬਹੁਤ ਘੱਟ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਤਿਨ ਪਹਿਰੇ ਵਾਲੀਆਂ ਸੰਗਤਾਂ ਤੇ ਡਿਊਟੀ ਕਰਮਚਾਰੀਆਂ ਨੇ ਨਿਭਾਈ। 6 ਜੂਨ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਮੱਧ ਦਾ ਭੋਗ ਸਵੇਰੇ ਪਾ ਦਿੱਤਾ ਗਿਆ।

ਇਹ ਵੀ ਪੜ੍ਹੋਂ : ਧੀ ਨੂੰ ਇਨਸਾਫ਼ ਦਿਵਾਉਣ ਲਈ ਪੁਲਸ ਨਾਲ ਉਲਝਿਆ ਪਰਿਵਾਰ, ਲਗਾਏ ਵੱਡੇ ਦੋਸ਼

PunjabKesariਲੰਗਰ ਹਾਲ ਵਿਖੇ ਪਿਛਲੇ ਸਾਲ ਨਾਲੋਂ ਕਣਕ ਦੀ ਚੜ੍ਹਤ 'ਚ ਹੋਇਆ ਵਾਧਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਪਿਛਲੇ ਸਾਲ ਨਾਲੋਂ ਕਣਕ ਦੀ ਚੜ੍ਹਤ 'ਚ ਵੱਡਾ ਵਾਧਾ ਹੋਇਆ ਹੈ। ਕਿਸੇ ਡਿਊਟੀ ਕਾਮੇ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਸਾਲ 16 ਹਜ਼ਾਰ ਕੁਇੰਟਲ ਕਣਕ ਚੜ੍ਹਤ 'ਚ ਆਈ ਸੀ। ਜਦਕਿ ਇਸ ਸਾਲ ਪਿਛਲੇ ਡੇਢ ਮਹੀਨੇ ਤੋਂ ਹੁਣ ਤੱਕ 37 ਹਜ਼ਾਰ ਕੁਇੰਟਲ ਕਣਕ ਸੰਗਤਾਂ ਵਲੋਂ ਸੇਵਾ ਵਜੋਂ ਭੇਜੀ ਗਈ ਹੈ। ਇਸ ਦੇ ਇਲਾਵਾ 1500 ਕੁਇੰਟਲ ਆਟਾ ਚੜ੍ਹਤ 'ਚ ਆ ਚੁੱਕਿਆ ਹੈ। ਕੋਵਿਡ-19 (ਕੋਰੋਨਾ ਦੀ ਮਹਾਮਾਰੀ) ਦੇ ਕਹਿਰ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਸਥਿਤ ਗੁਰਦੁਆਰਾ ਸਾਹਿਬਾਨ ਤੋਂ ਗਰੀਬਾਂ ਤੇ ਲੋੜਵੰਦਾਂ ਨੂੰ ਘਰ-ਘਰ ਜਾ ਕੇ ਵੱਡੇ ਪੱਧਰ ਲੰਗਰ ਵਰਤਾਇਆ ਗਿਆ। ਤਾਲਾਬੰਦੀ ਦੌਰਾਨ ਆਸ ਨਹੀਂ ਸੀ ਕਿ ਇੰਨੀਂ ਵੱਡੀ ਤਦਾਦ 'ਚ ਕਣਕ ਆਵੇਗੀ ਪਰ ਗੁਰੂ ਘਰ 'ਚ ਕਿਸੇ ਗੱਲ ਦਾ ਘਾਟਾ ਨਹੀਂ। ਇਹ ਉਹ ਲੰਗਰ ਹੈ ਜੋ ਗੁਰੂ ਨਾਨਕ ਪਾਤਸ਼ਾਹ ਵਲੋਂ 20 ਰੁਪਏ ਦੇ ਸੱਚੇ ਸੌਦੇ ਨਾਲ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਇਸ 'ਚ ਇੰਨੀ ਬਰਕਤ ਹੈ ਕਿ ਇਹ ਜਿੰਨਾਂ ਵਰਤਾਇਆ ਜਾਵੇ ਓਨਾ ਹੀ ਵਧਦਾ ਜਾਂਦਾ ਹੈ।

ਇਹ ਵੀ ਪੜ੍ਹੋਂ : ਬਿਨ੍ਹਾਂ ਮਾਸਕ ਦੇ ਬਰਾਤ ਲੈ ਕੇ ਜਾ ਰਹੇ ਦੁਲਹੇ ਰਾਜਾ ਦਾ ਹੋਇਆ ਚਲਾਨ


Baljeet Kaur

Content Editor

Related News