ਫਿਰ ਵਿਵਾਦਾਂ 'ਚ ਘਿਰੀ ਅੰਮ੍ਰਿਤਸਰ ਜੇਲ, ਜਾਣੋ ਵਜ੍ਹਾ

Thursday, Jan 09, 2020 - 02:13 PM (IST)

ਫਿਰ ਵਿਵਾਦਾਂ 'ਚ ਘਿਰੀ ਅੰਮ੍ਰਿਤਸਰ ਜੇਲ, ਜਾਣੋ ਵਜ੍ਹਾ

ਅੰਮ੍ਰਿਤਸਰ (ਸੁਮਿਤ ਖੰਨਾ) : ਅਕਸਰ ਵਿਵਾਦਾਂ 'ਚ ਰਹਿਣ ਵਾਲੀ ਅੰਮ੍ਰਿਤਸਰ ਜੇਲ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਇਸ ਵਾਰ ਸੁਰਖੀਆਂ ਦਾ ਕਾਰਨ ਹੈ ਕਾਲਾ ਪੀਲੀਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜੇਲ ਦੇ 148 ਕੈਦੀ ਹੈਪਾਟਾਈਟਸ-ਸੀ (ਕਾਲਾ ਪੀਲਿਆ) ਦੇ ਸ਼ਿਕਾਰ ਹੋ ਚੁੱਕੇ ਹਨ ਤੇ ਇਸ ਖੁਲਾਸੇ ਨੇ ਹਰ ਇਕ ਨੂੰ ਹੈਰਾਨੀ 'ਚ ਪਾ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਿਲ ਸਰਜਨ ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਵਲੋਂ 326 ਕੈਦੀਆਂ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ 'ਚੋਂ 148 ਕੇਸ ਪਾਜ਼ੀਟਿਵ ਪਏ ਗਏ, ਜਿਨ੍ਹਾਂ ਦਾ ਇਲਾਜ ਫ੍ਰੀ ਚੱਲ ਰਿਹਾ ਹੈ। ਸਿਵਲ ਸਰਜਨ ਨੇ ਜੇਲ 'ਚ ਫੈਲੀ ਇਸ ਬੀਮਾਰੀ ਦਾ ਕਾਰਨ ਨਸ਼ੇ 'ਚ ਇਸਤੇਮਾਲ ਹੋਣ ਵਾਲੀ ਸੂਈ ਨੂੰ ਦੱਸਿਆ ਹੈ। ਹਾਂਲਾਕਿ ਜੇਲ ਪ੍ਰਸ਼ਾਸਨ ਦਾ ਬਚਾਅ ਕਰਦਿਆਂ ਸਿਵਲ ਸਰਜਨ ਨੇ ਕਿਹਾ ਕੈਦੀਆਂ ਨੂੰ ਇਹ ਬੀਮਾਰੀ ਜੇਲ 'ਚ ਨਹੀਂ ਸਗੋਂ ਜੇਲ ਆਉਣ ਤੋਂ ਪਹਿਲਾਂ ਹੋਈ ਸੀ। ਸੂਤਰਾਂ ਮੁਤਾਬਕ ਜੇਲ ਅੰਦਰ ਫੈਲੇ ਕਾਲੇ ਪੀਲੀਏ ਨਾਲ ਹੁਣ ਤੱਕ ਕਈ ਕੈਦੀਆਂ ਦੀ ਮੌਤ ਵੀ ਹੋ ਚੁੱਕੀ ਹੈ, ਜਿਸਨੂੰ ਪ੍ਰਸ਼ਾਸਨ ਵਲੋਂ ਛਿਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Baljeet Kaur

Content Editor

Related News