ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ 'ਤੇ BSF ਨੇ ਪਾਕਿ ਘੁਸਪੈਠੀਆ ਕੀਤਾ ਢੇਰ, 2 ਏਕੇ-47 ਤੇ 22 ਪੈਕੇਟ ਹੈਰੋਇਨ ਬਰਾਮਦ

Wednesday, Apr 07, 2021 - 10:55 AM (IST)

ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ 'ਤੇ BSF ਨੇ ਪਾਕਿ ਘੁਸਪੈਠੀਆ ਕੀਤਾ ਢੇਰ, 2 ਏਕੇ-47 ਤੇ 22 ਪੈਕੇਟ ਹੈਰੋਇਨ ਬਰਾਮਦ

ਅੰਮ੍ਰਿਤਸਰ (ਬਿਊਰੋ) : ਅੰਮ੍ਰਿਤਸਰ ਦੀ ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨੇੜੇ ਇਕ ਪਾਕਿ ਘੁਸਪੈਠੀਏ ਨੂੰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗੋਲੀ ਮਾਰ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿ ਘੁਸਪੈਠੀਏ ਦੇ ਕੋਲ ਹਥਿਆਰ ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ। ਉਕਤ ਸਥਾਨ ਤੋਂ 22 ਪੈਕੇਟ ਹੈਰੋਇਨ ਅਤੇ ਦੋ ਏਕੇ 47 ਰਾਈਫਲਾਂ ਸਣੇ ਚਾਰ ਮੈਗਜ਼ੀਨ, 45 ਜ਼ਿੰਦਾ ਰੌਂਦ, ਇਕ ਮੋਬਾਇਲ ਫੋਨ, ਪਲਾਸਟਿਕ ਦੀ ਪਾਈਪ, 210 ਰੁਪਏ ਪਾਕਿ ਕਰੰਸੀ ਬਰਾਮਦ ਹੋਏ ਹਨ।

ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਲੋਪੋਕੇ ਥਾਣੇ ਦੀ ਪੁਲਸ ਨੇ ਪਾਕਿ ਘੁਸਪੈਠੀਏ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ


author

rajwinder kaur

Content Editor

Related News