550ਵੇਂ ਪ੍ਰਕਾਸ਼ ਪੁਰਬ ਲਈ ਗੁਰੂ ਨਗਰੀ ਦੇ ਹੋਟਲਾਂ ਦਾ ਵਿਸ਼ੇਸ਼ ਆਫਰ !

09/29/2019 2:01:36 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਗੁਰੂ ਨਗਰੀ ਦੇ ਹੋਟਲਾਂ 'ਚ ਮੁਫਤ ਰਹਿਣ ਦੇ ਨਾਲ-ਨਾਲ ਖਾਣੇ ਦੀ ਵੀ ਸਹੂਲਤ ਮਿਲਣ ਜਾ ਰਹੀ ਹੈ, ਏਨਾ ਹੀ ਨਹੀਂ ਹੋਟਲ ਛੱਡਣ ਵੇਲੇ ਗਾਹਕ ਨੂੰ ਮਠਿਆਈ ਦਾ ਡੱਬਾ ਦੇ ਕੇ ਤੋਰਿਆ ਜਾਵੇਗਾ ਤੇ ਇਹ ਸਭ ਮਿਲੇਗਾ 55 ਸਾਲਾ ਪ੍ਰਕਾਸ਼ ਪੁਰਬ ਮੌਕੇ। ਦਰਅਸਲ, ਅੰਮ੍ਰਿਤਸਰ ਦੀ ਹੋਟਲ ਐਸੋਸੀਏਸ਼ਨ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਇਹ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ। ਸਾਂਸਦ ਗੁਰਜੀਤ ਔਜਲਾ ਨਾਲ ਹੋਈ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਕਰੀਬ 250 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਪਾਵਨ ਮੌਕੇ 'ਤੇ ਹਰ ਘਰ ਨੂੰ ਸਰਾਂ ਬਣਾਉਂਦੇ ਹੋਏ ਸੰਗਤਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇ।

ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ 'ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਤੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਨ੍ਹਾਂ ਦੀ ਗਿਣਤੀ ਕਈ ਗੁਣਾ ਵਧਣ ਦੀ ਆਸ ਹੈ। ਸੰਗਤਾਂ ਦੀ ਆਮਦ ਨੂੰ ਲੈ ਕੇ ਜਿਥੇ ਐੱਸ.ਜੀ.ਪੀ.ਸੀ. ਤੇ ਸਰਕਾਰ ਵਲੋਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਨੇ ਉਥੇ ਹੀ ਨਾਨਕ ਨਾਮਲੇਵਾ ਸਿੱਖ ਸ਼ਰਧਾਲੂ ਵੀ ਸੰਗਤਾਂ ਦੀ ਸਾਂਭ-ਸੰਭਾਲ ਲਈ ਤਤਪਰ ਹਨ।


Baljeet Kaur

Content Editor

Related News