ਗੁਰੂ ਨਗਰੀ ’ਚ ਡੇਂਗੂ ਨੇ ਮਚਾਇਆ ਕਹਿਰ, ਇਕੱਠੇ ਅਕਤੂਬਰ ਮਹੀਨਾ ’ਚ ਸਾਹਮਣੇ ਆਏ 1000 ਮਾਮਲੇ

Monday, Nov 01, 2021 - 09:51 AM (IST)

ਅੰਮ੍ਰਿਤਸਰ (ਜਸ਼ਨ) - ਸਿਹਤ ਵਿਭਾਗ ਵਲੋਂ ਲਏ ਗਏ ਸੈਂਪਲਾਂ ’ਚ ਐਤਵਾਰ ਨੂੰ ਕੁਲ 4 ਪਾਜ਼ੇਟਿਵ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਿਰਫ 1 ਵਿਅਕਤੀ ਹੀ ਤੰਦਰੁਸਤ ਹੋਇਆ ਹੈ। ਐਤਵਾਰ ਨੂੰ ਕੁਲ 4 ਕੇਸ ਸਾਹਮਣੇ ਆਏ ਅਤੇ ਰਿਕਵਰਡ ਕੇਸ ਸਿਰਫ਼ 1 ਆਏ ਹਨ। ਜ਼ਿਲ੍ਹੇ ’ਚ ਹੁਣ ਕੁਲ 21 ਸਰਗਰਮ ਮਾਮਲੇ ਚੱਲ ਰਹੇ ਹੈ। ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਪਾਜ਼ੇਟਿਵ ਕੇਸਾਂ ਦਾ ਅੰਕਡਾ 2 ਜਾਂ 3 ਤੋਂ ਨਹੀਂ ਵੱਧ ਰਿਹਾ ਸੀ। ਕਾਫ਼ੀ ਦਿਨਾਂ ਦੇ ਬਾਅਦ 4 ਕੇਸਾਂ ਦਾ ਅੰਕੜਾ ਸਾਹਮਣੇ ਆਇਆ ਹੈ, ਜੋ ਕਿ ਫਿਰ ਤੋਂ ਚਿੰਤਾ ਦਾ ਵਿਸ਼ਾ ਹੈ।

ਪੜ੍ਹੋ ਇਹ ਵੀ ਖ਼ਬਰ ਰੈਸਟੋਰੈਂਟ ਮਾਲਕ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ

ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜੋ ਚਾਰੇ ਕੇਸ ਸਾਹਮਣੇ ਆਏ ਹਨ, ਇਹ ਸਭ ਕਮਿਊਨਿਟੀ ਨਾਲ ਜੁੜੂ ਹੋਈ ਹੈ, ਸਗੋਂ ਸੰਪਰਕ (ਲਾਪ੍ਰਵਾਹੀ ਵਾਲੇ) ਵਾਲੇ ਮਾਮਲੇ ’ਚੋਂ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਊਧਰ ਕਮਿਊਨਿਟੀ ਕੇਸਾਂ ਦਾ ਸਾਹਮਣੇ ਆਉਣਾ ਦਰਸਾਉਂਦਾ ਹੈ ਕਿ ਕੋਰੋਨਾ ਦਾ ਅਸਤੀਤਵ ਜਾਰੀ ਹੈ ਅਤੇ ਇਹ ਆਪਣੀ ਉਛਲ ਕੁੱਦ ਰੋਕੇ ਹੋਏ ਹੈ। ਦੂਜੇ ਪਾਸੇ ਬੀਤੇ ਕੁਝ ਦਿਨਾਂ ਤੋਂ ਰਿਕਵਰਡ ਕੇਸਾਂ ਦੇ ਅੰਕਡਿਆਂ ’ਚ ਲਗਾਤਾਰ ਗਿਰਾਵਟ ਵੇਖੀ ਜਾ ਰਹੀ ਹੈ, ਇਹ ਇਕ ਚਿੰਤਾ ਦਾ ਜ਼ਹਿਰ ਯੋਗ ਹੈ। ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਿਰਫ 1 ਵਿਅਕਤੀ ਹੀ ਕੋਰੋਨਾ ਇਨਫ਼ੈਕਟਿਡ ਤੋਂ ਤੰਦਰੁਸਤ ਹੋਇਆ ਹੈ। ਰਿਕਰਵ ਕੇਸਾਂ ਦੀ ਘਾਟ ਦਾ ਅਸਰ ਆਮ ਤੌਰ ’ਤੇ ਐਕਟਿਵ ਕੇਸਾਂ ਦੇ ਅੰਕੜਿਆਂ ’ਤੇ ਪੈਂਦਾ ਹੈ, ਜੋ ਸਭ ਤੋਂ ਅਹਿਮ ਅੰਕੜਾ ਹੁੰਦਾ ਹੈ। ਜ਼ਿਲ੍ਹੇ ਭਰ ’ਚ ਹੁਣ ਤੱਕ ਕੁਲ 1598 ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ ਕੋਰੋਨਾ ਦੇ ਕੁਲ 47378 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 45757 ਲੋਕ ਕੋਰੋਨਾ ਨੂੰ ਹਰਾ ਤੰਦਰੁਸਤ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ - ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ‘ਪੰਜਾਬ ਪੁਲਸ’ ਨੂੰ ਦਿੱਤੀ ਚਿਤਾਵਨੀ

ਡੇਂਗੂ ਦੀ ਜੇਕਰ ਗੱਲ ਕਰੀਏ ਤਾਂ ਡੇਂਗੂ ਨੇ ਪੂਰੇ ਸ਼ਹਿਰ ’ਚ ਕਹਿਰ ਮਚਾ ਰੱਖਿਆ ਹੈ ਅਤੇ ਦੂਜਾ ਵਾਇਰਲ ਫੀਵਰ ਕਾਰਨ ਤਾਂ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ। ਸ਼ਹਿਰ ’ਚ ਜੇਕਰ ਵਾਇਰਲ ਫੀਵਰ ਦੀ ਗੱਲ ਕਰੀਏ ਤਾਂ 90 ਤੋਂ 95 ਫ਼ੀਸਦੀ ਕੇਸ ਇਕੱਲੇ ਇਸ ਦੇ ਹੀ ਸਾਹਮਣੇ ਆ ਰਹੇ ਹਨ। ਇਸ ਦੇ ਚੱਲਦੇ ਜ਼ਿਆਦਾਤਰ ਲੋਕਾਂ ’ਚ ਪਲੇਟਲੇਟਸ ਦੀ ਕਮੀ ਆ ਰਹੀ ਹੈ ਅਤੇ ਡਾਕਟਰ ਇਸ ਦਾ ਡਰ ਵਿਖਾ ਕੇ ਲੋਕਾਂ ਤੋਂ ਦੋਵੇਂ ਹੱਥ ਤੋਂ ਪੈਸਾ ਲੁੱਟ ਰਹੇ ਹਨ। ਸ਼ਹਿਰ ’ਚ ਡੇਂਗੂ ਅਤੇ ਵਾਇਰਲ ਫੀਵਰ ਦੀ ਹਾਲਤ ਇੰਨੀ ਭਿਆਨਕ ਹੋ ਚੁੱਕੀ ਹੈ ਕਿ ਪ੍ਰਾਈਵੇਟ ਹਸਪਤਾਲਾਂ ’ਚ ਵੀ ਬੈਡ ਮਿਲਣਾ ਦੂਰ ਦੀ ਗੱਲ ਸਾਬਤ ਹੋ ਰਿਹਾ ਹੈ। ਕੁਲ ਮਿਲਾ ਕੇ ਸ਼ਹਿਰ ’ਚ ਹੁਣ ਡੇਂਗੂ ਦੇ 1520 ਮਰੀਜ਼ ਸਰਕਾਰੀ ਅੰਕਡਿਆਂ ’ਚ ਦਰਸ਼ਾਏ ਜਾ ਰਹੇ ਹਨ, ਜਦੋਂਕਿ ਅਸਲੀ ਹਾਲਤ ਕੁਝ ਹੋਰ ਦਰਸਾਉਦੀਂ ਹੈ ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

ਐਤਵਾਰ ਨੂੰ ਸਿਹਤ ਕੇਂਦਰਾਂ ’ਚ 869 ਲੋਕਾਂ ਨੂੰ ਟੀਕਾ ਲੱਗਾ। ਇਨ੍ਹਾਂ ’ਚੋਂ 853 ਨੇ ਸਰਕਾਰੀ ਕੇਂਦਰਾਂ ਅਤੇ 16 ਨੇ ਪ੍ਰਾਈਵੇਟ ਹਸਪਤਾਲਾਂ ਤੋਂ ਟੀਕਾ ਲਗਵਾਇਆ। ਹੁਣ ਤੱਕ ਕੁਲ 17,09530 ਲੋਕਾਂ ਨੂੰ ਦੋਵੇਂ, ਜਿਨ੍ਹਾਂ ’ਚੋਂ 12,63060 ਨੇ ਪਹਿਲੀ, 446470 ਨੇ ਦੂਜੀ ਅਤੇ 1446 ਗਰਭਵਤੀ ਅਤੇ 3313 ਸਤਨਪਾਨ ਕਰਵਾਉਣ ਵਾਲੀਆਂ ਔਰਤਾਂ ਨੇ ਟੀਕਾ ਲਗਵਾਇਆ ਹੈ। ਜ਼ਿਲੇ ਭਰ ਦੇ ਪਿੰਡਾਂ ’ਚ 99971 ਲੋਕਾਂ ਨੇ ਟੀਕਾ ਲਗਵਾਇਆ ਹੈ। ਡੇਂਗੂ ਦੀ ਜੇਕਰ ਗੱਲ ਕਰੀਏ ਤਾਂ ਡੇਂਗੂ ਨੇ ਪੂਰੇ ਸ਼ਹਿਰ ’ਚ ਕਹਿਰ ਮਚਾ ਰੱਖਿਆ ਹੈ ਅਤੇ ਦੂਜਾ ਵਾਇਰਲ ਫੀਵਰ ਕਾਰਨ ਤਾਂ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ। ਕੁਲ ਮਿਲਾਕੇ ਸ਼ਹਿਰ ’ਚ ਡੇਂਗੂ ਦੇ 1520 ਮਰੀਜ਼ ਸਰਕਾਰੀ ਅੰਕਡ਼ਿਆਂ ’ਚ ਦਰਸਾਏ ਜਾ ਰਹੇ ਹਨ। ਅਕਤੂਬਰ ਮਹੀਨਾ ’ਚ ਹੀ ਡੇਂਗੂ ਦੇ 1000 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਅਕਤੂਬਰ ਮਹੀਨਾ ’ਚ ਹੀ ਇਕ ਹਜ਼ਾਰ ਡੇਂਗੂ ਦੇ ਮਰੀਜ਼ ਰਿਕਵਰਡ ਵੀ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)

 


rajwinder kaur

Content Editor

Related News