ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ ਬਣਾਇਆ

07/10/2019 12:52:43 PM

ਅੰਮ੍ਰਿਤਸਰ (ਸੁਮਿਤ ਖੰਨਾ) :  ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ 400 ਸਾਲ ਪੁਰਾਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਕ ਮਾਡਲ ਤਿਆਰ ਕੀਤਾ ਹੈ। ਇਹ ਮਾਡਲ ਪੇਪਰ ਤੇ ਪਲਾਸਟਿਕ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਲਈ ਵਰਲਡ ਬੁੱਕ ਆਫ ਰਿਕਾਰਡ ਨੇ ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। 
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ਾਂ 'ਚ ਮਾਡਲਾਂ ਦੀ ਪ੍ਰਦਰਸ਼ਨੀ ਲਗਾਉਂਦੇ ਸਨ ਤਾਂ ਬਹੁਤ ਸਾਰੀਆਂ ਸੰਗਤਾਂ ਦੀ ਮੰਗ ਸੀ ਕਿ ਇਕ ਅਜਿਹਾ ਮਾਡਲ ਸ੍ਰੀ ਦਰਬਾਰ ਸਾਹਿਬ ਦਾ ਤਿਆਰ ਕਰਨ ਜੋ ਕਿ ਪੁਰਾਤਨ ਦਿੱਖ ਵਾਲਾ ਹੋਵੇ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਡਲ ਤਿਆਰ ਕੀਤਾ।

PunjabKesariਇਹ ਮਾਡਲ ਉਨ੍ਹਾਂ ਨੇ ਪੇਪਰ ਤੇ ਪਲਾਸਟਿਕ ਨਾਲ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਡਲ ਤਿਆਰ ਕਰਨ 'ਚ ਕਰੀਬ 70 ਦਿਨਾਂ ਦਾ ਸਮਾਂ ਲੱਗਾ ਹੈ, ਜਿਨ੍ਹਾਂ 'ਚ ਰੋਜ਼ਾਨਾਂ 8 ਤੋਂ 10 ਘੰਟੇ ਉਹ ਇਸ ਮਾਡਲ ਨੂੰ ਤਿਆਰ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਇਕ ਸੰਸਥਾ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ।

PunjabKesari


Baljeet Kaur

Content Editor

Related News