ਗੈਂਗਸਟਰ 'ਮਸਤੀ' ਦੇ ਐਨਕਾਊਂਟਰ 'ਚ ਪੁਲਸ ਦੀ ਕਾਰਵਾਈ ਸ਼ੱਕ ਦੇ ਘੇਰੇ 'ਚ

11/05/2018 5:49:43 PM

ਅੰਮ੍ਰਿਤਸਰ (ਸੰਜੀਵ) - ਗੈਂਗਸਟਰ ਕਰਨ ਮਸਤੀ ਦਾ ਐਨਕਾਊਂਟਰ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ 1 ਨਵੰਬਰ ਨੂੰ ਹੀ ਮਸਤੀ ਮਰ ਚੁੱਕਾ ਸੀ। ਅੱਜ ਸਵੇਰੇ ਕੁਝ ਪੁਲਸ ਅਧਿਕਾਰੀਆਂ ਵਲੋਂ ਯੂ. ਪੀ. ਦੇ ਗਾਜ਼ੀਆਬਾਦ ਜ਼ਿਲੇ ਦੇ ਮੁਰਾਦ ਨਗਰ ਵਿਚ ਪੁਲਸ ਐਨਕਾਊਂਟਰ ਦੌਰਾਨ ਉਸ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਜਦ ਕਿ ਹਾਲਾਤ ਕੁਝ ਹੋਰ ਹੀ ਸਨ।

ਯੂ. ਪੀ. ਪੁਲਸ ਤੇ ਪੰਜਾਬ ਪੁਲਸ ਵਿਚ ਗੈਂਗਸਟਰ ਮਸਤੀ ਦੀ ਮੌਤ ਨੂੰ ਲੈ ਕੇ ਇਸ ਕਦਰ ਠਣੀ ਹੋਈ ਹੈ ਕਿ ਇਕ ਆਈ-20 ਕਾਰ ਵਿਚੋਂ ਬਰਾਮਦ ਕੀਤੀ ਕਰਨ ਮਸਤੀ ਦੀ ਲਾਸ਼ ਨੂੰ ਐਨਕਾਊਂਟਰ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਸੱਚਾਈ ਕੀ ਹੈ ਇਹ ਡੂੰਘੀ ਜਾਂਚ ਦਾ ਵਿਸ਼ਾ ਹੈ। ਅੰਮ੍ਰਿਤਸਰ ਪੁਲਸ ਆਪਣੀ ਕਿਰਕਿਰੀ 'ਤੇ ਪਰਦਾ ਪਾਉਣ ਲਈ ਕਰਨ ਮਸਤੀ ਦੀ ਮੌਤ ਨੂੰ ਐਨਕਾਊਂਟਰ ਦੱਸ ਰਹੀ ਹੈ।

ਕੌਣ ਸੀ ਕਰਨ ਮਸਤੀ ਦੇ ਨਾਲ
ਪੁਲਸ ਐਨਕਾਊਂਟਰ ਦੌਰਾਨ ਕਰਨ ਮਸਤੀ ਨਾਲ ਉਸ ਦਾ ਇਕ ਸਾਥੀ ਵੀ ਸੀ, ਜਿਸ ਨੂੰ ਉੱਤਰ ਪ੍ਰਦੇਸ਼ ਪੁਲਸ ਨੇ ਆਪਣੀ ਹਿਰਾਸਤ 'ਚ ਰੱਖਿਆ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਵੱਲੋਂ ਫੜਿਆ ਗਿਆ ਗੈਂਗਸਟਰ ਕਰਨ ਮਸਤੀ ਦਾ ਸਾਥੀ ਰਿੰਕਾ ਹੈ, ਜਿਸ ਬਾਰੇ ਅਜੇ ਤੱਕ ਅਧਿਕਾਰਕ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋ ਸਕੀ।  


Baljeet Kaur

Content Editor

Related News