ਗਜਿੰਦਰ ਸਿੰਘ ਨੂੰ ਮਿਲੇਗਾ 'ਜਲਾਵਤਨੀ ਸਿੱਖ ਯੋਧਾ' ਐਵਾਰਡ, ਜਾਣੋ ਇਸ 'ਹਾਈਜੈਕਰ' ਦੀ ਕਹਾਣੀ

09/22/2020 2:20:51 PM

ਅੰਮ੍ਰਿਤਸਰ (ਬਿਊਰੋ) : ਭਾਰਤ ਦੇ ਮੋਸਟ ਵਾਂਟੇਡ ਵਿਅਕਤੀਆਂ ਦੀ ਲਿਸਟ 'ਚ ਸ਼ਾਮਲ ਹਾਈਜੈਕਰ ਗਜਿੰਦਰ ਸਿੰਘ ਨੂੰ ਪੰਥ ਵੱਡਾ ਸਨਮਾਨ ਦੇਣ ਜਾ ਰਿਹਾ ਹੈ। ਸਿੱਖਾਂ ਦੀ ਸਰਵਉੱਚ ਅਦਾਲਤ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਗਜਿੰਦਰ ਸਿੰਘ ਨੂੰ 'ਜਲਾਵਨੀ ਸਿੱਖ ਯੋਧੇ' ਦੀ ਉਪਾਧੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਇਸ ਸੰਬੰਧੀ ਇਕ ਚਿੱਠੀ ਵੀ ਭਾਈ ਗਜਿੰਦਰ ਸਿੰਘ ਨੂੰ ਭੇਜ ਦਿੱਤੀ ਗਈ ਹੈ ਚਿੱਠੀ 'ਚ ਲਿਖਿਆ ਗਿਆ ਹੈ ਕਿ 'ਗੁਰੂ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਤੀ 3 ਅੱਸੂ ਸੰਮਤ ਨਾਨਕਸ਼ਾਹੀ 552 ਮੁਤਾਬਕ 18 ਸਤੰਬਰ 2020 ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਆਪ ਜੀ ਨੂੰ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ 'ਜਲਾਵਤਨੀ ਸਿੱਖ ਯੋਧਾ' ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਹੋਏ ਆਦੇਸ਼ ਅਨੁਸਾਰ ਆਪ ਜੀ ਨੂੰ ਸਨਮਾਨ ਦੇਣ ਦੀ ਮਿਤੀ ਨਿਯਤ ਕਰਕੇ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਦੀ ਕਰਤੂਤ: ਪਹਿਲਾਂ ਕੁੜੀ ਨਾਲ ਕੀਤਾ ਜਬਰ-ਜ਼ਿਨਾਹ ਫਿਰ ਲੁੱਟ ਕੇ ਲੈ ਗਿਆ ਸਭ ਕੁਝ

ਕੌਣ ਹੈ ਗਜਿੰਦਰ ਸਿੰਘ ਹਾਈਜੈਕਰ?
ਖ਼ਾਲਿਸਤਾਨੀ ਗਜਿੰਦਰ ਸਿੰਘ ਦਲ ਖ਼ਾਲਸਾ ਦਾ ਮੁਖੀ ਸੀ, ਜੋ ਮੂਲ ਰੂਪ 'ਚ ਚੰਡੀਗੜ੍ਹ ਦਾ ਵਾਸੀ ਸੀ। ਪੰਜਾਬ 'ਚ ਖ਼ਾਲਿਸਤਾਨ ਮੁਹਿੰਮ ਦੇ ਸੰਚਾਲਕ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਰਿਹਾਈ ਲਈ 1982 'ਚ ਗਜਿੰਦਰ ਸਿੰਘ ਨੇ ਚਾਰ ਸਾਥੀਆਂ ਨਾਲ ਮਿਲ ਕੇ ਇੰਡੀਅਨ ਏਅਰ ਲਾਈਨਜ਼ ਦੀ ਫਲਾਇਟ ਨੂੰ ਹਾਈਜੈਕ ਕੀਤਾ ਤੇ ਫਲਾਇਟ ਨੂੰ ਲਾਹੌਰ ਲੈ ਗਏ ਸਨ। ਗਜਿੰਦਰ ਸਿੰਘ ਸਣੇ ਸਾਰੇ ਹਾਈਜੈਕਰਾਂ 'ਤੇ ਪਾਕਿਸਤਾਨ 'ਚ ਕੇਸ ਚੱਲਿਆ, ਜਿਸਤੋਂ ਬਾਅਦ ਉਨ੍ਹਾਂ 1994 ਤੱਕ ਲਾਹੌਰ ਜੇਲ 'ਚ ਸਜ਼ਾ ਕੱਟੀ। ਇਸ ਤੋਂ ਬਾਅਦ ਦੋ ਹਾਈਜੈਕਰ ਤਾਂ 1998 'ਚ ਭਾਰਤ ਪਰਤ ਆਏ ਪਰ ਗਜਿੰਦਰ ਸਿੰਘ ਪਾਕਿਸਤਾਨ 'ਚ ਹੀ ਵੱਸ ਗਿਆ। ਸਾਲ 2002 'ਚ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਨੇ ਪਾਕਿਸਤਾਨ ਨੂੰ 20 ਮੋਸਟਵਾਂਟੇਡ ਅੱਤਵਾਦੀਆਂ ਦੀ ਸੂਚੀ ਸੌਂਪੀ ਸੀ, ਜਿਸ 'ਚ ਗਜਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਸੀ। ਗਜਿੰਦਰ ਸਿੰਘ ਨੂੰ ਪਾਕਿਸਤਾਨ 'ਚ ਰਹਿੰਦੇ ਹੋਏ 35 ਸਾਲ ਹੋ ਗਏ ਹਨ। ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਫ਼ੈਸਲੇ 'ਤੇ ਜਿਥੇ ਕੁਝ ਲੋਕਾਂ ਵਲੋਂ ਗਜਿੰਦਰ ਸਿੰਘ ਨੂੰ ਅੱਤਵਾਦੀ ਦੱਸ ਕੇ ਕਿੰਤੂ-ਪ੍ਰੰਤੂ ਕੀਤਾ ਜਾ ਰਿਹਾ ਹੈ ਉਥੇ ਹੀ ਪੰਥਕ ਧਿਰਾਂ ਇਸਦਾ ਸਮਰਥਨ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਤਖ਼ਤ ਸ੍ਰੀ ਹਰਮਿੰਦਰ ਸਾਹਿਬ ਪਟਨਾ ਸਾਹਿਬ 'ਤੇ ਗੁਰਸਿੱਖ ਨੇ ਭੇਟ ਕੀਤੀ ਹੀਰਿਆਂ ਜੜ੍ਹੀ ਕਲਗੀ (ਵੀਡੀਓ)


Baljeet Kaur

Content Editor

Related News