Encounter 'ਚ ਮਾਰੇ ਗਏ ਸ਼ਾਰਪ ਸ਼ੂਟਰਾਂ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ, ਕਾਲ ਡਿਟੇਲ ਖੋਲ੍ਹੇਗੀ ਗੁੱਝੇ ਭੇਤ

07/21/2022 9:12:12 AM

ਅੰਮ੍ਰਿਤਸਰ (ਸੰਜੀਵ/ਅਰੁਣ) : ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਕੁੱਸਾ ਪੁਲਸ ਐਨਕਾਊਂਟਰ ਦੌਰਾਨ ਮਾਰੇ ਗਏ। ਉਹ ਪਾਕਿਸਤਾਨ ਜਾਣ ਦੀ ਫ਼ਿਰਾਕ 'ਚ ਸਨ। ਇਹੀ ਕਾਰਨ ਸੀ ਕਿ ਪਿਛਲੇ ਕੁੱਝ ਦਿਨਾਂ ਤੋਂ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਹੁਸ਼ਿਆਰ ਨਗਰ 'ਚ ਇਨ੍ਹਾਂ ਦੀ ਹਰਕਤ ਦੇਖਣ ਨੂੰ ਮਿਲ ਰਹੀ ਸੀ। ਪੰਜਾਬ ਪੁਲਸ ਨੂੰ ਇਸ ਦੀ ਸੂਹ ਮਿਲਦਿਆਂ ਹੀ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਇਕ ਵੱਡੀ ਕਾਰਵਾਈ ਕੀਤੀ ਗਈ, ਜਿਸ 'ਚ ਦੋਵੇਂ ਸ਼ਾਰਪ ਸ਼ੂਟਰ ਮਾਰੇ ਗਏ। ਏ. ਡੀ. ਜੀ. ਪੀ. ਪ੍ਰਮੋਦ ਬਾਨ ਦੀ ਦੇਖ-ਰੇਖ ਹੇਠ ਕੀਤੇ ਗਏ ਇਸ ਸ਼ੂਟ ਆਊਟ ਨੂੰ ਪੰਜਾਬ ਪੁਲਸ ਦੀ ਵੱਡੀ ਕਾਮਯਾਬੀ ਵੱਜੋਂ ਦੇਖਿਆ ਜਾ ਰਿਹਾ ਹੈ। ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ 'ਚ ਬੈਠੇ ਭਾਰਤ ਦੇ ਗੈਂਗਸਟਰਾਂ ਨੂੰ ਦਿਸ਼ਾ-ਨਿਰਦੇਸ਼ ਦੇ ਰਹੇ ਗੋਲਡੀ ਬਰਾੜ ਦੇ ਖਾਮਸ-ਖਾਸ ਗਿਣੇ ਜਾਂਦੇ ਜਗਰੂਪ ਰੂਪਾ ਅਤੇ ਮਨਪ੍ਰੀਤ ਸਨ। ਉਸ ਦੇ ਇਸ਼ਾਰਿਆਂ ’ਤੇ ਦੋਵੇਂ ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦਿੱਤਾ ਸੀ। ਸ਼ੂਟ-ਆਊਟ 'ਚ ਮਾਰਿਆ ਗਿਆ ਜਗਰੂਪ ਰੂਪਾ ਦੇਸ਼ ਦੇ ਟਾਪ 10 ਸ਼ੂਟਰਾਂ 'ਚੋਂ ਸੀ, ਜੋ ਇਸ਼ਾਰਾ ਮਿਲਣ ’ਤੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ, ਉੱਥੇ ਮਨਪ੍ਰੀਤ ਮਨੂੰ ਵੀ ਲੰਬੇ ਸਮੇਂ ਤੋਂ ਰੂਪਾ ਦੇ ਨਾਲ ਚੱਲ ਰਿਹਾ ਸੀ। ਸ਼ੂਟ-ਆਊਟ ਦੇ ਬਾਅਦ ਤੋਂ ਹੀ ਦੋਵੇਂ ਥਾਂ ਬਦਲ-ਬਦਲ ਕੇ ਇਕ-ਦੂਜੇ ਨਾਲ ਰਹਿ ਰਹੇ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ : ਹੋਟਲ ਦੇ ਕਮਰੇ ਅੰਦਰ ਚੱਲੀ ਗੋਲੀ, ਦਰਵਾਜ਼ਾ ਖੋਲ੍ਹਦੇ ਹੀ ਹੈਰਾਨ ਰਹਿ ਗਏ ਸਭ
ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਕਰਦਾ ਸੀ ਅੱਤਵਾਦੀ ਰਿੰਦਾ
‘ਜਗ ਬਾਣੀ’ ਪਹਿਲਾਂ ਹੀ ਖ਼ੁਲਾਸਾ ਕਰ ਚੁੱਕੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਸ਼ਾਰਪ ਸ਼ੂਟਰਾਂ ਦੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਿੰਦਰ ਸਿੰਘ ਰਿੰਦਾ ਦੇ ਸੰਪਰਕ 'ਚ ਹੋਣ ਦਾ ਸ਼ੱਕ ਹੈ। ਰਿੰਦਾ ਪੰਜਾਬ ਬਾਹਰਲੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ। ਅਕਸਰ ਅੱਤਵਾਦੀ ਰਿੰਦਾ ਭਾਰਤ-ਪਾਕਿ ਸਰਹੱਦ ਦੇ ਆਲੇ-ਦੁਆਲੇ ਸਥਿਤ ਪਿੰਡ ਨੂੰ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਕਰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਦੋਵੇਂ ਸ਼ੂਟਰ ਹਥਿਆਰਾਂ ਲਈ ਇਸ ਹਵੇਲੀ 'ਚ ਲੁਕੇ ਹੋਣ, ਇਹ ਜਾਂਚ ਦਾ ਵਿਸ਼ਾ ਹੈ।
ਕਾਲ ਡਿਟੇਲ ਤੋਂ ਹੋਣਗੇ ਕਈ ਖ਼ੁਲਾਸੇ
ਦੋਵਾਂ ਸ਼ੂਟਰਾਂ ਦੇ ਬਰਾਮਦ ਹੋਏ ਮੋਬਾਇਲ ਫੋਨਾਂ ਦੇ ਕਾਲ ਡਿਟੇਲ ਤੋਂ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਦੋਵੇਂ ਸ਼ਾਰਪ ਸੂਟਰ ਕਿਹੜੇ-ਕਿਹੜੇ ਵਿਅਕਤੀ ਅਤੇ ਰਾਜਨੇਤਾ ਦੇ ਸੰਪਰਕ 'ਚ ਸਨ, ਇਨ੍ਹਾਂ ਗੱਲਾਂ ਦਾ ਵੀ ਜਲਦ ਖ਼ੁਲਾਸਾ ਹੋਵੇਗਾ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਗੋਲੀਬਾਰੀ 'ਚ ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਨੂੰ ਕੌਣ ਫੰਡਿੰਗ ਕਰ ਰਿਹਾ ਸੀ। ਦੋਵਾਂ ਕੋਲੋਂ ਮਿਲੇ ਕੁੱਝ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਨਾਲ ਕੌਣ-ਕੌਣ ਜੁੜਿਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਮੰਕੀ ਪਾਕਸ' ਨੂੰ ਲੈ ਕੇ ਹਦਾਇਤਾਂ ਜਾਰੀ, ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ
53 ਦਿਨਾਂ ਤੋਂ ਕਿੱਥੇ ਰਹਿ ਰਹੇ ਸਨ ਰੂਪਾ ਅਤੇ ਕੁੱਸਾ
ਸਿੱਧੂ ਮੂਸੇਵਾਲਾ ਕਤਲਕਾਂਡ ਨੂੰ 53 ਦਿਨ ਬੀਤ ਚੁੱਕੇ ਹਨ। ਐਨਕਾਊਂਟਰ 'ਚ ਮਾਰੇ ਗਏ ਰੂਪਾ ਅਤੇ ਕੁੱਸਾ ਦਾ ਇਨ੍ਹਾਂ 53 ਦਿਨਾਂ 'ਚ ਕਿਹੜਾ-ਕਿਹੜਾ ਟਿਕਾਣਾ ਰਿਹਾ ਹੈ, ਇਸ ’ਤੇ ਵੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸ਼ੂਟ-ਆਊਟ ਤੋਂ ਬਾਅਦ ਹੀ ਰੂਪੋਸ਼ ਹੋਏ ਦੋਵੇਂ ਗੈਂਗਸਟਰ ਕਿੱਥੇ-ਕਿੱਥੇ ਗਏ ਅਤੇ ਕਿਸ-ਕਿਸ ਨੇ ਉਨ੍ਹਾਂ ਨੂੰ ਪਨਾਹ ਲਈ ਜਗ੍ਹਾ ਦਿੱਤੀ, ਜਲਦ ਹੀ ਉਨ੍ਹਾਂ ਦੇ ਨਾਮ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ : ਤੀਜਾ ਵਿਆਹ ਕਰਾਉਣ ਵਾਲੇ ਪਤੀ ਨੇ ਪਤਨੀ ਨਾਲ ਜੋ ਕੀਤਾ, ਕਿਸੇ ਨੇ ਸੁਫ਼ਨੇ 'ਚ ਵੀ ਨੀ ਸੋਚਿਆ ਹੋਣਾ
ਬੈਗ ਦੀ ਹੋਵੇਗੀ ਫਾਰੈਂਸਿਕ ਜਾਂਚ
ਏ. ਡੀ. ਜੀ. ਪੀ. ਪ੍ਰਮੋਦ ਬਾਨ ਨੇ ਦੱਸਿਆ ਕਿ ਸ਼ੂਟ ਆਊਟ 'ਚ ਮਾਰੇ ਗਏ ਦੋਵੇਂ ਗੈਂਗਸਟਰਾਂ ਦਾ ਇਕ ਬੈਗ ਬਰਾਮਦ ਕੀਤਾ ਗਿਆ। ਫਿਲਹਾਲ ਉਸ ਨੂੰ ਫਰੈਂਸਿਕ ਟੀਮ ਨੂੰ ਸੌਂਪ ਦਿੱਤਾ ਗਿਆ ਹੈ, ਜੋ ਉਸ ਦੀ ਜਾਂਚ ਤੋਂ ਬਾਅਦ ਪੂਰੀ ਰਿਪੋਰਟ ਤਿਆਰ ਕਰੇਗੀ। ਬੈਗ 'ਚ ਪਏ ਸਮਾਨ ਨਾਲ ਪੁਲਸ ਨੂੰ ਕਈ ਤਰ੍ਹਾਂ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਸ ਦਾ ਸ਼ੂਟ-ਆਊਟ ਪੰਜਾਬ ਦੇ ਗੈਂਗਸਟਰਾਂ ਦੇ ਦਿਲਾਂ 'ਚ ਪੈਦਾ ਕਰੇਗਾ ਦਹਿਸ਼ਤ
ਭਾਰਤ-ਪਾਕਿਸਤਾਨ ਸਰਹੱਦ ’ਤੇ ਲੁਕ ਕੇ ਬੈਠੇ ਗੈਂਗਸਟਰਾਂ ਨੂੰ ਪੰਜਾਬ ਪੁਲਸ ਵੱਲੋਂ ਸ਼ੂਟ-ਆਊਟ 'ਚ ਢੇਰ ਕੀਤੇ ਜਾਣ ਨਾਲ ਜਿੱਥੇ ਪੰਜਾਬ ਪੁਲਸ ਦੀ ਇਕ ਵੱਡੀ ਕਾਮਯਾਬੀ ਹੈ, ਉੱਥੇ ਇਹ ਸ਼ੂਟ-ਆਊਟ ਹੋਰ ਗੈਂਗਸਟਰਾਂ ਦੇ ਦਿਲਾਂ 'ਚ ਦਹਿਸ਼ਤ ਦੀ ਸਥਿਤੀ ਵੀ ਪੈਦਾ ਕਰੇਗਾ। ਬੇਸ਼ੱਕ ਪੁਲਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ 'ਚ 53 ਦਿਨਾਂ ਤੋਂ ਬਾਅਦ ਦੋਵੇਂ ਸ਼ੂਟਰਾਂ ਨੂੰ ਢੇਰ ਕੀਤਾ ਹੈ ਪਰ ਇਹ ਆਪਣੇ-ਆਪ 'ਚ ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਨੂੰ ਇਕ ਵੱਡਾ ਸੰਦੇਸ਼ ਵੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News