ਦੁਬਈ 'ਚ ਫਸੇ ਪੰਜਾਬੀਆਂ ਦੀ ਹੱਡ-ਬੀਤੀ ਸੁਣ ਵਿਦੇਸ਼ਾਂ ਵੱਲ ਕਦੇ ਨਹੀਂ ਕਰੋਗੇ ਮੂੰਹ (ਵੀਡੀਓ)
Saturday, Jun 20, 2020 - 03:11 PM (IST)
ਅੰਮ੍ਰਿਤਸਰ : ਦੁਬਈ 'ਚ ਫਸੇ ਪੰਜਾਬੀਆਂ ਨੇ ਵੀਡੀਓ ਜਾਰੀ ਕਰਕੇ ਮੋਦੀ ਤੇ ਕੈਪਟਨ ਸਰਕਾਰ ਨੂੰ ਵਤਨ ਵਾਪਸੀ ਦੀ ਗੁਹਾਰ ਲਗਾਈ ਹੈ। ਇਸ ਵੀਡੀਓ 'ਚ ਆਪਣਾ ਦਰਦ ਬਿਆਨ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ 8 ਮਹੀਨਿਆਂ ਤੋਂ ਇਥੇ ਫਸੇ ਹੋਏ ਹਨ, ਕੋਈ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਇਥੇ ਉਹ ਜਿਸ ਕੰਪਨੀ ਕੰਮ ਕਰਦੇ ਸਨ, ਹੁਣ ਉਸ ਦਾ ਕੋਈ ਵੀ ਮਾਲਕ ਨਹੀਂ ਹੈ ਸਾਰੇ ਇਥੋਂ ਭੱਜ ਚੁੱਕੇ ਹਨ। ਪਹਿਲਾਂ ਵੀ ਕੰਪਨੀ ਵਲੋਂ ਉਨ੍ਹਾਂ ਨੂੰ ਕੋਈ ਖ਼ਰਚਾ ਨਹੀਂ ਦਿੱਤਾ ਗਿਆ, ਜਿਸ ਕਾਰਨ ਹੁਣ ਉਹ ਦੋ ਵਕਤ ਦੀ ਰੋਟੀ ਨੂੰ ਤਰਸ ਗਏ ਹਨ। ਉਨ੍ਹਾਂ ਦੱਸਿਆ ਕਿ ਇਥੇ ਸਾਡੇ ਨਾਲ ਹੋਰ ਵੀ ਕਈ ਦੇਸ਼ਾਂ ਦੇ ਲੋਕ ਫਸੇ ਹੋਏ ਸਨ, ਜਿਨ੍ਹਾਂ ਦੀ ਸਰਕਾਰਾਂ ਵਲੋਂ ਘਰ ਵਾਪਸੀ ਕਰਵਾ ਲਈ ਗਈ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋਂ : ਪ੍ਰੇਮਿਕਾ ਦਾ ਕਾਰਾ, ਇਸ਼ਕ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਦੀ ਪਤਨੀ ਦੇ ਸਿਰ 'ਚ ਮਾਰਿਆ ਬਾਲਾ
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਇਥੋਂ 8 ਜਾਂ 15 ਦਿਨ ਬਾਅਦ ਸਿਰਫ਼ ਇਕ ਹੀ ਫਲਾਈਟ ਜਾ ਰਹੀ ਪਰ ਇਥੇ ਫਸੇ ਹੋਏ ਪੰਜਾਬੀਆਂ ਦੀ ਗਿਣਤੀਆਂ ਜ਼ਿਆਦਾ ਹੋਣ ਕਾਰਨ ਉਹ ਇਥੋਂ ਨਹੀਂ ਨਿਕਲ ਪਾ ਰਹੇ। ਉਨ੍ਹਾਂ ਨੇ ਕੈਪਟਨ ਤੇ ਮੋਦੀ ਸਰਕਾਰ ਨੂੰ ਭਰੇ ਮਨ ਨਾਲ ਅਪੀਲ ਕੀਤੀ ਕਿ ਉਨ੍ਹਾਂ ਦੀ ਘਰ ਵਾਪਸੀ ਕਰਵਾਈ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ 'ਚ ਪਹੁੰਚ ਸਕਣ।
ਇਹ ਵੀ ਪੜ੍ਹੋਂ : ਪਿਛਲੇ ਤਿੰਨ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਲੱਭ ਰਹੀ ਹੈ ਬਿਹਾਰ ਪੁਲਸ, ਜਾਣੋਂ ਵਜ੍ਹਾ