5000 ਪੈਦਲ ਤੇ 7000 ਕਿ.ਮੀ ਗੱਡੀ ‘ਤੇ ਯਾਤਰਾ ਕਰ ਬਿਹਾਰ ਦਾ ਧਰਮਿੰਦਰ ਪੁੱਜਿਆ ਅੰਮ੍ਰਿਤਸਰ

Friday, Aug 23, 2019 - 02:58 PM (IST)

5000 ਪੈਦਲ ਤੇ 7000 ਕਿ.ਮੀ ਗੱਡੀ ‘ਤੇ ਯਾਤਰਾ ਕਰ ਬਿਹਾਰ ਦਾ ਧਰਮਿੰਦਰ ਪੁੱਜਿਆ ਅੰਮ੍ਰਿਤਸਰ

ਅੰਮ੍ਰਿਤਸਰ : ਬਿਹਾਰ ਦੇ ਪਟਨਾ ਤੋਂ ਨਵੰਬਰ ਮਹੀਨੇ 'ਚ ਪੈਦਲ ਯਾਤਰਾ 'ਤੇ ਨਿਕਲੇ ਧਰਮਿੰਦਰ ਕੁਮਾਰ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

PunjabKesariਜਾਣਕਾਰੀ ਮੁਤਾਬਕ ਧਰਮਿੰਦਰ ਪਟਨਾ ਤੋਂ 2018 ਨਵੰਬਰ ਮਹੀਨੇ 'ਚ ਚੱਲੇ ਸਨ ਅਤੇ ਇਸ ਯਾਤਰਾ ਦੇ ਦੌਰਾਨ ਉਹ 5000 ਪੈਦਲ ਅਤੇ 7000 ਕਿਲੋਮੀਟਰ ਗੱਡੀ 'ਤੇ ਯਾਤਰਾ ਕਰ ਇਥੇ ਪਹੁੰਚੇ ਹਨ। ਉਨ੍ਹਾਂ ਨੇ ਇਸ ਯਾਤਰਾ ਦੌਰਾਨ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹ 'ਤੇ ਚੱਲਣ ਦਾ ਸੰਦੇਸ਼ ਵੀ ਦਿੱਤਾ। 
PunjabKesari
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਿੰਦਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ-ਜਿਸ ਰਸਤੇ 'ਚ ਗਏ ਉਨ੍ਹਾਂ ਨੇ ਵੀ ਉਸ ਰਸਤੇ 'ਤੇ ਪੈਦਲ ਯਾਤਰਾ ਕੀਤੀ। ਉਨ੍ਹਾਂ ਦੱਸਿਆ ਕਿ 5000 ਪੈਦਲ ਅਤੇ 7000 ਕਿਲੋਮੀਟਰ ਗੱਡੀ 'ਤੇ ਯਾਤਰਾ ਕਰ ਸੁਲਤਾਨਪੁਰ ਲੋਧੀ ਵਿਖੇ ਪਹਿਲੀ ਉਦਾਸੀ ਖਤਮ ਹੋਈ।


author

Baljeet Kaur

Content Editor

Related News