ਸਿੱਖ ਇਤਿਹਾਸ ਦੀ ਕਿਤਾਬ ਦਾ ਮਾਮਲਾ ਅਦਾਲਤ ''ਚ ਲਿਜਾਵਾਂਗੇ: ਸਿਰਸਾ

Tuesday, Jan 08, 2019 - 04:16 PM (IST)

ਸਿੱਖ ਇਤਿਹਾਸ ਦੀ ਕਿਤਾਬ ਦਾ ਮਾਮਲਾ ਅਦਾਲਤ ''ਚ ਲਿਜਾਵਾਂਗੇ: ਸਿਰਸਾ

ਅੰਮ੍ਰਿਤਸਰ (ਸੁਮਿਤ ਖੰਨਾ)— 12ਵੀ ਜਮਾਤ ਦੀ ਇਤਿਹਾਸ ਦੀ ਕਿਤਾਬ 'ਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਵਿਰੁੱਧ ਦਲ ਖਾਲਸਾ ਦੇ ਆਗੂ ਪੁਲਸ ਕਮਿਸ਼ਨ ਨੂੰ ਮੰਗ ਪੱਤਰ ਦੇਣ ਪਹੁੰਚੇ, ਪਰ ਪੁਲਸ ਮੁਲਾਜਮਾਂ ਨੇ ਉਨ੍ਹਾਂ ਨੂੰ ਕਮਿਸ਼ਨਰ ਨਾਲ ਮਿਲਣ ਨਹੀਂ ਦਿੱਤਾ। ਇਸ ਤੋਂ ਭੜਕੇ ਸਿੱਖ ਆਗੂਆਂ ਨੇ ਮੰਗ ਪੱਤਰ ਪਾੜ ਕੇ ਸੁੱਟ ਦਿੱਤਾ ਅਤੇ ਪੁਲਸ ਖਿਲਾਫ ਰੋਸ ਪ੍ਰਗਟ ਕਰਦਿਆਂ ਪੰਜਾਬ ਦੀ ਮੌਜੂਦਾ ਤੇ ਸਾਬਕਾ ਸਰਕਾਰ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਮੰਗ ਕਰਦਿਆਂ ਕਿਹਾ ਕਿ ਕਿਤਾਬਾਂ ਛਾਪਣ ਵਾਲਿਆਂ 'ਤੇ ਕਾਰਵਾਈ ਹੋਵੇ। ਬਲਦੇਵ ਸਿੰਘ ਸਿਰਸਾ ਵਲੋਂ ਵੀ ਕਿਤਾਬ ਦੇ ਇਸ ਮੁੱਦੇ ਨੂੰ ਅਦਾਲਤ ਤੱਕ ਲੈ ਜਾਣ ਦੀ ਗੱਲ ਕਹੀ ਗਈ ਹੈ।


author

Shyna

Content Editor

Related News