ਕੋਰੋਨਾ 'ਤੇ ਭਾਰੀ ਪਈ ਆਸਥਾ, ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀਆਂ ਨੇ ਨਤਮਸਤਕ

Thursday, Mar 19, 2020 - 11:58 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ 'ਚ ਦਹਿਸ਼ਤ ਪਾਈ ਜਾ ਰਹੀ ਹੈ। ਇਸ ਦੇ ਚੱਲਦਿਆ ਸਰਕਾਰ ਵਲੋਂ ਕਈ ਧਾਰਮਿਕ ਸਥਾਨ ਵੀ ਬੰਦ ਕਰਵਾ ਦਿੱਤੇ ਗਏ ਹਨ। ਇਸ ਦੇ ਬਾਵਜੂਦ ਸੰਗਤ ਵੱਡੀ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਅਰਬ ਦੇਸ਼ਾਂ ਤੋਂ 2025 ਯਾਤਰੀ ਆਉਣ ਦੀ ਸੰਭਾਵਨਾ, ਸਿਹਤ ਵਿਭਾਗ ਦੇ ਫੁੱਲੇ ਹੱਥ-ਪੈਰ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਗਤਾਂ ਨੇ ਕਿਹਾ ਕਿ ਗੁਰੂ ਘਰ 'ਚ ਕੋਰੋਨਾ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਸਿਰਫ ਲੋੜੀਂਦੇ ਪ੍ਰਹੇਜ਼ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਆ ਕੇ ਤਾਂ ਕੋਹੜੀਆਂ ਦੇ ਕੋਹੜ ਕੱਟੇ ਜਾਂਦੇ ਹਨ ਤਾਂ ਫਿਰ ਕੋਰੋਨਾ ਕੀ ਚੀਜ਼ ਹੈ। ਕੋਰੋਨਾ ਦੇ ਖਤਰੇ ਨਾਲੋਂ ਇਸ ਦਾ ਖੌਫ ਲੋਕਾਂ 'ਚ ਜ਼ਿਆਦਾ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਚਾਅ ਲਈ ਸ੍ਰੀ ਹਰਿਮੰਦਰ ਸਾਹਿਬ 'ਚ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਐਂਟਰੀ ਤੋਂ ਪਹਿਲਾਂ ਸਾਰੀ ਸੰਗਤ ਦੀ ਇਥੇ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਤੇ ਹੱਥ ਸੈਨੇਟਾਈਜ਼ ਕਰਵਾ ਕੇ ਸ਼ਰਦਾਲੂ ਨੂੰ ਅੰਦਰ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਦਰਸ਼ਨ ਸਥੱਲ ਰਾਹੀਂ ਵੀ ਨਹੀਂ ਹੋਣਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

 


Baljeet Kaur

Content Editor

Related News