Punjab Result 2022 : ਅਜਨਾਲਾ ਹਲਕੇ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਜੇਤੂ

Thursday, Mar 10, 2022 - 02:09 PM (IST)

Punjab Result 2022 : ਅਜਨਾਲਾ ਹਲਕੇ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਜੇਤੂ

ਅੰਮ੍ਰਿਤਸਰ,ਅਜਨਾਲਾ (ਗੁਰਜੰਟ, ਨੀਰਜ, ਰਮਨ, ਫਰਿਆਦ) - ਪੰਜਾਬ ’ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸਾਰੇ ਹਲਕਿਆਂ ’ਚ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਸੀ। ਇਸ ਦੌਰਾਨ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੋਂ ਗਿਣਤੀ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ 7000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਆਮ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਹਲਕਾ ਅਜਨਾਲਾ ਦੇ ਸਮੂਹ ਵੋਟਰਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ’ਤੇ ਮੋਹਰ ਲਗਾਈ ਹੈ। ਪੰਜਾਬ ਦੇ ਲੋਕਾਂ ਨੇ ਦਿੱਲੀ ਵਾਂਗ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਨਵਾਂ ਇਤਿਹਾਸ ਸਿਰਜਿਆ ਹੈ।

ਦੂਜਾ ਪੜਾਅ

ਹਲਕਾ ਪਾਰਟੀ ਉਮੀਦਵਾਰ ਵੋਟਾਂ
ਅਜਨਾਲਾ ਆਪ ਕੁਲਦੀਪ ਸਿੰਘ ਧਾਲੀਵਾਲ 3393
ਅੰਮ੍ਰਿਤਸਰ ਕੇਂਦਰੀ ਆਪ ਅਜੇ ਗੁਪਤਾ 3265
ਅੰਮ੍ਰਿਤਸਰ ਨਾਰਥ ਆਪ ਕੁੰਵਰ ਵਿਜੈ ਪ੍ਰਤਾਪ 3656
ਅੰਮ੍ਰਿਤਸਰ ਸਾਊਥ ਆਪ ਇੰਦਰਬੀਰ ਸਿੰਘ ਨਿੱਜ਼ਰ 3691
ਅੰਮ੍ਰਿਤਸਰ ਵੈਸਟ ਆਪ ਜਸਬੀਰ ਸਿੰਘ ਸੰਧੂ 4696
ਰਾਜਾਸਾਂਸੀ  ਕਾਂਗਰਸ ਸੁਖਬਿੰਦਰ ਸਿੰਘ ਸਰਕਾਰੀਆਂ 1879
ਮਜੀਠਾ ਅਕਾਲੀ ਦਲ ਗਨੀਵ ਕੌਰ ਮਜੀਠੀਆ 3824
ਜੰਡਿਆਲਾ ਆਪ ਹਰਭਜਨ ਸਿੰਘ 3243
ਅਟਾਰੀ ਆਪ ਜਸਵਿੰਦਰ ਸਿੰਘ 3619
ਬਾਬਾ ਬਕਾਲਾ ਆਪ ਦਲਬੀਰ ਸਿੰਘ ਤੰਗ 3312

ਪਹਿਲਾਂ ਗੇੜ

ਹਲਕਾ ਪਾਰਟੀ ਉਮੀਦਵਾਰ ਵੋਟਾਂ
ਅੰਮ੍ਰਿਤਸਰ ਕੇਂਦਰੀ ਆਪ ਅਜੇ ਗੁਪਤਾ 2872
ਅਜਨਾਲਾ ਆਪ ਕੁਲਦੀਪ ਸਿੰਘ ਧਾਲੀਵਾਲ 2645
ਅੰਮ੍ਰਿਤਸਰ ਨਾਰਥ ਆਪ ਕੁੰਵਰ ਵਿਜੈ ਪ੍ਰਤਾਪ 3583
ਅੰਮ੍ਰਿਤਸਰ ਸਾਊਥ ਆਪ ਇੰਦਰਬੀਰ ਸਿੰਘ ਨਿੱਜ਼ਰ 4067
ਅੰਮ੍ਰਿਤਸਰ ਵੈਸਟ ਆਪ ਜਸਬੀਰ ਸਿੰਘ ਸੰਧੂ 4472
ਰਾਜਾਸਾਂਸੀ  ਕਾਂਗਰਸ ਸੁਖਬਿੰਦਰ ਸਿੰਘ ਸਰਕਾਰੀਆਂ 2085
ਮਜੀਠਾ ਅਕਾਲੀ ਦਲ ਗਨੀਵ ਕੌਰ ਮਜੀਠੀਆ 3477
ਜੰਡਿਆਲਾ ਆਪ ਹਰਭਜਨ ਸਿੰਘ 4932
ਅਟਾਰੀ ਆਪ ਜਸਵਿੰਦਰ ਸਿੰਘ 3572
ਬਾਬਾ ਬਕਾਲਾ ਆਪ ਦਲਬੀਰ ਸਿੰਘ ਤੰਗ 2897

author

rajwinder kaur

Content Editor

Related News