ਅੰਮ੍ਰਿਤਸਰ ''ਚ ਦੋ ਬੱਚਿਆਂ ਦੀ ਲੜਾਈ ਦਾ ਖ਼ੌਫਨਾਕ ਅੰਤ, ਉਹ ਹੋਇਆ ਜੋ ਸੋਚਿਆ ਨਾ ਸੀ
Saturday, Jul 11, 2020 - 10:02 PM (IST)
ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਵਿਚ ਕਤਲ ਦਾ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਦੋ ਬੱਚਿਆਂ ਦੀ ਲੜਾਈ ਵਿਚ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਆਏ ਤਾਂ ਇਕ ਬੱਚੇ ਦੇ ਪਿਉ ਨੇ ਦੂਸਰੇ ਬੱਚੇ ਦੇ ਪਿਉ ਦਾ ਕਤਲ ਕਰ ਦਿੱਤਾ। ਘਟਨਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਦੀ ਹੈ। ਹੋਇਆ ਇੰਝ ਕਿ ਇਕ ਪਾਰਕ ਵਿਚ ਬੱਚੇ ਖੇਡ ਰਹੇ ਸਨ ਕਿ ਖੇਡ-ਖੇਡ 'ਚ ਬੱਚਿਆਂ ਦਾ ਆਪਸੀ ਤਕਰਾਰ ਹੋ ਗਿਆ ਅਤੇ ਝੂਲਾ ਝੂਟਣ ਨੂੰ ਲੈ ਕੇ ਬੱਚੇ ਆਪਸ ਵਿਚ ਭਿੜ ਗਏ।
ਇਹ ਵੀ ਪੜ੍ਹੋ : ਵਿਆਹ ਤੋਂ 2 ਮਹੀਨੇ ਪਹਿਲਾਂ ਸ਼ਹੀਦ ਹੋਇਆ ਖੰਨਾ ਦਾ ਪਲਵਿੰਦਰ, ਭੈਣਾਂ ਸਿਹਰਾ ਬੰਨ੍ਹਿਆ, ਮੰਗਤੇਰ ਨੇ ਕੀਤਾ ਸਲਾਮ
ਇਸ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਵਿਚ ਆਏ। ਦਰਅਸਲ ਬੱਚਿਆਂ ਨੇ ਇਸ ਦੀ ਸ਼ਿਕਾਇਤ ਆਪਣੇ ਮਾਤਾ-ਪਿਤਾ ਨੂੰ ਕਰ ਦਿੱਤੀ ਅਤੇ ਜਦੋਂ ਇਕ ਬੱਚੇ ਦਾ ਪਿਤਾ ਦੂਜੇ ਬੱਚੇ ਦੇ ਪਿਤਾ ਕੋਲ ਸ਼ਿਕਾਇਤ ਲੈ ਕੇ ਗਿਆ ਤਾਂ ਉਸ ਦੇ ਪਿਤਾ ਨੇ ਬੈਟ ਸਿਰ ਵਿਚ ਮਾਰ ਕੇ ਦੂਜੇ ਬੱਚੇ ਦੇ ਪਿਤਾ ਦਾ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਪਰ ਬੱਚਿਆਂ ਦੀ ਲੜਾਈ ਵਿਚ ਇਸ ਤਰ੍ਹਾਂ ਕਤਲ ਕਰ ਦੇਣਾ ਸਮਾਜ ਦੇ ਇਕ ਮਾੜੇ ਪਹਿਲੂ ਨੂੰ ਦਰਸਾ ਰਿਹਾ ਹੈ।
ਇਹ ਵੀ ਪੜ੍ਹੋ : ਹਾਦਸੇ 'ਚ ਮਾਰੇ ਗਏ 5 ਨੌਜਵਾਨਾਂ ਦਾ ਹੋਇਆ ਸਸਕਾਰ, ਤਿੰਨ ਦੀਆਂ ਇਕੱਠਿਆਂ ਬਲੀਆਂ ਚਿਖ਼ਾਵਾਂ