ਜੇਕਰ ਤੁਸੀਂ ਵੀ ਵੇਚ ਰਹੇ ਹੋ ਆਨਲਾਈਨ ਕਾਰ ਤਾਂ ਹੋ ਜਾਓ ਸਾਵਧਾਨ!

11/08/2018 12:26:25 PM

ਅੰਮ੍ਰਿਤਸਰ (ਸੁਮਿਤ ਖੰਨਾ) : ਆਨਲਾਈਨ ਖਰੀਦੋ-ਫਰੋਖਤ ਦਾ ਜ਼ਮਾਨਾ ਹੈ। ਲਗਭਗ ਹਰ ਇਨਸਾਨ ਘਰ ਬੈਠੇ ਆਨਲਾਈਨ ਸਾਮਾਨ ਖਰੀਦਦਾ ਤੇ ਵੇਚਦਾ ਹੈ ਪਰ ਇਹ ਆਨਲਾਈਨ ਸ਼ਾਪਿੰਗ ਤੁਹਾਡੀ ਜਾਨ ਦੀ ਦੁਸ਼ਮਣ ਵੀ ਬਣ ਸਕਦੀ ਹੈ। ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਛੇਹਰਾਟਾ ਸਾਹਿਬ ਇਲਾਕੇ 'ਚ ਓ. ਐੱਲ. ਐਕਸ 'ਤੇ ਕਾਰ ਖਰੀਦਣ ਵਾਲੇ ਗਾਹਕਾਂ ਨੇ ਕਾਰ ਮਾਲਕ ਨੂੰ ਗੋਲੀ ਮਾਰ ਕੇ ਕਾਰ ਖੋਹ ਲਈ।  ਦਰਅਸਲ ਦਿਲਬਾਗ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਪੁਰਾਣੀ ਕਾਰ ਵੇਚਣ ਲਈ ਓ. ਐੱਲ. ਐਕਸ. 'ਤੇ ਐਡ ਦਿੱਤੀ ਸੀ। ਇਸ ਉਪਰੰਤ ਉਸ ਨੂੰ ਗਾਹਕ ਮਿਲਿਆ ਤਾਂ ਆਨਲਾਈਨ ਹੀ ਡੀਲ ਪੱਕੀ ਹੋ ਗਈ। ਫਿਰ ਖਰੀਦਦਾਰ ਗੱਡੀ ਵੇਖਣ ਪਹੁੰਚੇ ਤੇ ਟ੍ਰਾਈ ਲੈਣ ਲਈ ਦਿਲਬਾਗ ਨੂੰ ਕਾਰ 'ਚ ਬਿਠਾ ਕੇ ਦੂਰ ਲੈ ਗਏ। ਰਸਤੇ 'ਚ ਉਨ੍ਹਾਂ ਦਿਲਬਾਗ ਨੂੰ ਗੋਲੀ ਮਾਰ ਕੇ ਕਾਰ 'ਚੋਂ ਬਾਹਰ ਸੁੱਟ ਦਿੱਤਾ ਤੇ ਕਾਰ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News