ਆਖਿਰ ਕੌਣ ਕਰਵਾਉਣਾ ਚਾਹੁੰਦੈ ਅੰਮ੍ਰਿਤਸਰ ’ਚ ਵਿਸਫੋਟ? ਪੁਲਸ ਕਰ ਚੁੱਕੀ ਹੈ ਵੱਡਾ ਦਾਅਵਾ
Thursday, Feb 10, 2022 - 11:37 AM (IST)
ਅੰਮ੍ਰਿਤਸਰ (ਨੀਰਜ) - ਵਿਧਾਨ ਸਭਾ ਚੋਣਾਂ ਦੌਰਾਨ ਜਿਥੇ ਚੋਣ ਜ਼ਾਬਤਾ ਲੱਗਾ ਹੋਇਆ ਹੈ ਅਤੇ ਪੂਰੇ ਜ਼ਿਲ੍ਹੇ ਵਿਚ ਪੈਰਾ ਮਿਲਟਰੀ ਫੋਰਸ, ਪੁਲਸ, ਫਲਾਇੰਗ ਸਕੂਐਡ ਰਾਤ-ਦਿਨ ਗਸ਼ਤ ਕਰ ਰਹੀਆਂ ਹਨ। ਉਥੇ ਹੀ ਸਰਹੱਦੀ ਇਲਾਕੇ ਅਜਨਾਲਾ ਦੀ ਬੀ. ਓ. ਪੀ. ਪੰਚਗਰਾਈ ਵਿਚ ਲਗਭਗ ਪੰਜ ਕਿੱਲੋ ਆਰ. ਡੀ. ਐਕਸ. ਅਤੇ ਬੰਬ ਬਣਾਉਣ ਦੀ ਸਮੱਗਰੀ ਫੜੇ ਜਾਣਾ ਪੁਲਸ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦਾ ਹੈ। ਸਵਾਲ ਇਹ ਉੱਠ ਰਿਹਾ ਕਿ ਆਖਿਰਕਾਰ ਗੁਰੂ ਦੀ ਨਗਰੀ ਵਿਚ ਕੌਣ ਵਿਸਫੋਟ ਕਰਨਾ ਚਾਹੁੰਦਾ ਹੈ ਅਤੇ ਉਸ ਦੀ ਇੱਛਾ ਕੀ ਹੈ? ਇੰਨਾ ਹੀ ਨਹੀਂ ਪੁਲਸ ਵਲੋਂ ਦਾਅਵਾ ਕੀਤਾ ਜਾ ਚੁੱਕਿਆ ਕਿ ਜ਼ਿਲ੍ਹੇ ਵਿਚ ਸਾਰੇ ਮੁਲਜ਼ਮਾਂ, ਦਸ ਨੰਬਰੀਆਂ ਅਤੇ ਬਦਮਾਸ਼ਾਂ ਨੂੰ ਜੇਲ ਭੇਜਿਆ ਚੁੱਕਿਆ ਹੈ ਅਤੇ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਪਰ ਇਹ ਦਾਅਵਾ ਖੋਖਲਾ ਨਜ਼ਰ ਆ ਰਿਹਾ ਹੈ। ਪਾਕਿ ਡਰੋਨ ਵਲੋਂ ਸੁੱਟੀ ਗਈ ਆਰ. ਡੀ. ਐਕਸ. ਦੀ ਖੇਪ ਨੂੰ ਕਿਸੇ ਨਾ ਕਿਸੇ ਭਾਰਤੀ ਸਮੱਗਲਰ ਜਾਂ ਅੱਤਵਾਦੀਆਂ ਦੇ ਸਾਥੀ ਨੇ ਚੁੱਕਣ ਲਈ ਆਉਣਾ ਹੀ ਸੀ, ਜੋ ਸਾਬਤ ਕਰ ਰਿਹਾ ਕਿ ਅਜੇ ਵੀ ਅੱਤਵਾਦੀਆਂ ਅਤੇ ਸਮੱਗਲਰਾਂ ਦੇ ਸਲੀਪਰ ਸੈੱਲ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੈਸਿਆਂ ਖਾਤਰ ਸਿਰ ’ਤੇ ਵਾਰ ਕਰ ਕੀਤਾ ਕਬਾੜੀਏ ਦਾ ਕਤਲ, ਘਰ ’ਚ ਦੱਬੀ ਲਾਸ਼
2 ਵਾਰ ਆਇਆ ਪਾਕਿਸਤਾਨੀ ਡਰੋਨ
ਪਾਕਿਸਤਾਨੀ ਅੱਤਵਾਦੀਆਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਪਾਕਿਸਤਾਨੀ ਡਰੋਨ ਇਕ ਵਾਰ ਨਹੀਂ ਦੋ ਵਾਰ ਮੂਵਮੈਂਟ ਕਰਦਾ ਰਿਹਾ। ਪਹਿਲੀ ਮੂਵਮੈਂਟ ਵਿਚ ਬੀ. ਐੱਸ. ਐੱਫ. ਨੇ 7 ਗੋਲੀਆਂ ਚਲਾਈਆਂ, ਜਦਕਿ ਦੂਜੀ ਮੂਵਮੈਂਟ ਵਿਚ 20 ਗੋਲੀਆਂ ਚਲਾਉਣੀਆਂ ਪਾਈਆਂ ਅਤੇ ਦੋ ਕਲਿਊ ਬੰਬ (ਰਾਤ ਨੂੰ ਰੋਸ਼ਨੀ ਕਰਨ ਵਾਲੇ ਬੰਬ) ਚਲਾਉਣ ਪਏ। ਇਸ ਤੋਂ ਡਰੋਨ ਦੇ ਜਰੀਏ ਸੁੱਟੀ ਗਈ ਖੇਪ ਤਾਂ ਬੀ. ਐੱਸ. ਐੱਫ. ਨੂੰ ਮਿਲ ਗਈ ਖੇਪ ਨੂੰ ਰਿਸੀਵ ਕਰਨ ਲਈ ਆਉਣ ਵਾਲਾ ਅੱਤਵਾਦੀਆਂ ਦਾ ਸਾਥੀ ਬੀ.ਐੱਸ.ਐੱਫ. ਦੇ ਹੱਥ ਨਹੀਂ ਲੱਗ ਸਕਿਆ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ
ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਭੀੜ ਵਾਲੇ ਇਲਾਕੇ ਨਿਸ਼ਾਨੇ ’ਤੇ
ਜਿਸ ਤਰ੍ਹਾਂ ਨਾਲ ਪਾਕਿ ਏਜੰਸੀਆਂ ਵਲੋਂ ਟਿਫਨ ਬੰਬ, ਆਰ. ਡੀ. ਐੱਕਸ ਅਤੇ ਹੋਰ ਵਿਸਫੋਟਕ ਸਮੱਗਰੀ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿਚ ਸੁੱਟੀ ਜਾ ਰਹੀ ਹੈ, ਉਸ ਨੂੰ ਵੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਭੀੜ ਵਾਲੇ ਜਨਤਕ ਥਾਵਾਂ ’ਤੇ ਚੌਕਸੀ ਵਧਾ ਦਿੱਤੀ ਹੈ, ਕਿਉਂਕਿ ਚੋਣਾਂ ਦੌਰਾਨ ਜਾਂ ਫਿਰ ਚੋਣ ਤੋਂ ਪਹਿਲਾਂ ਅੱਤਵਾਦੀ ਭੀੜ ਵਾਲੇ ਸਥਾਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਭਾਰੀ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਦੇ ਖ਼ਤਰੇ ਦੀ ਸੰਭਾਵਨਾ ਨੂੰ ਵੇਖਦੇ ਹੋਏ ਜ਼ਿਲ੍ਹਾ ਨਿਆਂ-ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਪਹਿਲਾਂ ਬਾਰਡਰ ਦੇ 20 ਕਿਲੋਮੀਟਰ ਦੇ ਇਲਾਕੇ ਅਤੇ ਫੌਜੀ ਠਿਕਾਣਿਆਂ ਦੇ ਆਸਪਾਸ ਡਰੋਨ ਉਡਾਣਾਂ ’ਤੇ ਪਾਬੰਦੀ ਲਗਾਈ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਵਿਸਫੋਟਕ ਸਮੱਗਰੀ ਨਾਲ ਬੰਬ ਤਿਆਰ ਕਰਨ ਵਾਲਿਆਂ ਨੂੰ ਕਿਵੇਂ ਮਿਲ ਰਹੀ ਟ੍ਰੇਨਿੰਗ ?
ਕਦੇ ਅਟਾਰੀ ਤੇ ਕਦੇ ਅਜਨਾਲਾ ਦੇ ਸਰਹੱਦੀ ਇਲਾਕਿਆਂ ਵਿਚ ਡਰੋਨ ਰਾਹੀ ਆਰ. ਡੀ.ਐਕਸ. ਅਤੇ ਹੋਰ ਵਿਸਫੋਟਕ ਸਮੱਗਰੀ ਬਾਰ-ਬਾਰ ਸੁੱਟੀ ਜਾ ਰਹੀ ਹੈ ਪਰ ਕੰਪਲੀਟ ਬੰਬ ਨਹੀਂ ਭੇਜਿਆ ਜਾਂਦਾ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਰਹੱਦੀ ਇਲਾਕਿਆਂ ਵਿਚ ਕੁਝ ਅਜਿਹੇ ਲੋਕ ਹੁਣ ਵੀ ਐਕਟਿਵ ਹਨ, ਜੋ ਵਿਸਫੋਟਕ ਸਮੱਗਰੀ ਨੂੰ ਬੰਬ ਵਿਚ ਤਬਦੀਲ ਕਰਦੇ ਹਨ। ਆਰ.ਡੀ.ਐਕਸ, ਡੈਟੋਨੇਟਰ, ਸੈੱਲ ਅਤੇ ਤਾਰਾਂ ਨੂੰ ਕਿਵੇਂ ਹੋਰ ਕਿਸ ਤਰ੍ਹਾਂ ਨਾਲ ਜੋੜਿਆ ਹੈ। ਇਸ ਲੋਕਾਂ ਨੂੰ ਚੰਗੀ ਤਰ੍ਹਾਂ ਨਾਲ ਜਾਣਕਾਰੀ ਹੈ ਪਰ ਇਨ੍ਹਾਂ ਲੋਕਾਂ ਨੂੰ ਪਾਕਿਸਤਾਨੀ ਏਜੰਸੀਆਂ ਕਿਵੇਂ ਟ੍ਰੇਨਿੰਗ ਦੇ ਰਹੀਆਂ ਹਨ, ਉਹ ਇੱਕ ਵੱਡਾ ਸਵਾਲ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ: ਪਤੀ-ਪਤਨੀ ਨੇ ਪਾੜੇ ਗੁਟਕਾ ਸਾਹਿਬ ਦੇ ਅੰਗ
ਬਾਰਡਰ ਫੈਂਸਿੰਗ ਦੇ ਆਲੇ-ਦੁਆਲੇ ਅਜੇ ਵੀ ਚੱਲਦਾ ਹੈ ਪਾਕਿ ਮੋਬਾਇਲ ਕੰਪਨੀਆਂ ਦਾ ਨੈਟਵਰਕ
ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ’ਤੇ ਹੁਣੇ ਵੀ ਪਾਕਿਸਤਾਨੀ ਮੋਬਾਇਲ ਕੰਪਨੀਆਂ ਦਾ ਨੈਟਵਰਕ ਚੱਲਦਾ ਹੈ, ਜਿਸ ਨਾਲ ਪਾਕਿ ਸਮੱਗਲਰ ਸੌਖੇ ਤਰੀਕੇ ਨਾਲ ਫੈਂਸਿੰਗ ਦੇ ਕਰੀਬ ਆ ਜਾਂਦੇ ਹਨ। ਭਾਰਤੀ ਸੀਮਾ ਵਿਚ ਸਰਗਰਮ ਆਪਣੇ ਸਲੀਪਰ ਸੈਲਸ ਨੂੰ ਪਾਕਿਸਤਾਨੀ ਸਿਮ ਦੇ ਕੇ ਸੌਖ ਦੇ ਨਾਲ ਵਾਰਤਾਲਾਪ ਕਰ ਲੈਂਦੇ ਹਨ ਅਤੇ ਟਰੇਸ ਵੀ ਨਹੀਂ ਹੁੰਦੇ ਹਨ।
ਫਲੈਗ ਮੀਟਿੰਗ ਵਿਚ ਫਿਰ ਕੀਤਾ ਮਨਾ
ਲਗਾਤਾਰ ਦੂਜੀ ਵਾਰ ਆਰ. ਡੀ. ਐਕਸ. ਦੀ ਖਬਰ ਮਿਲਣ ਦੇ ਬਾਅਦ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਵਲੋਂ ਪਾਕਿਸਤਾਨ ਰੇਂਜਰਸ ਨਾਲ ਫਲੈਗ ਮੀਟਿੰਗ ਵੀ ਕੀਤੀ ਗਈ ਹੈ ਪਰ ਪਾਕਿਸਤਾਨ ਨੇ ਆਪਣੇ ਵਲੋਂ ਡਰੋਨ ਭੇਜਣ ਤੋਂ ਮਨਾ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ