ਅੰਮ੍ਰਿਤਸਰ 'ਚ ਫਿਰ ਵੱਡੀ ਵਾਰਦਾਤ, ਖਹਿਰਾ ਧੜੇ ਦੇ ਆਗੂ ਨੂੰ ਮਾਰੀਆਂ ਗੋਲੀਆਂ
Tuesday, Nov 20, 2018 - 07:39 PM (IST)

ਅੰਮ੍ਰਿਤਸਰ (ਸੰਜੀਵ ਆਨੰਦ) ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਕੁਝ ਲੋਕਾਂ ਵਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੰਮ੍ਰਿਤਸਰ ਦੇ ਛੇਹਾਰਟਾ ਵਿਖੇ ਹੋਈ। ਸੁਰੇਸ਼ ਸ਼ਰਮਾਂ ਸ਼ਾਮ ਸਮੇਂ ਆਪਣੀ ਦੁਕਾਨ 'ਚ ਮੌਜੂਦ ਸਨ ਇਸ ਦੌਰਾਨ ਦੋ ਵਿਅਕਤੀ ਆਏ, ਜਿਨ੍ਹਾਂ 'ਚੋਂ ਇਕ ਨੇ ਸੁਰੇਸ਼ ਸ਼ਰਮਾਂ 'ਤੇ ਫਾਈਰਿੰਗ ਕਰ ਦਿੱਤੀ। ਜਿਸ ਕਾਰਨ 4 ਦੇ ਕਰੀਬ ਗੋਲੀਆਂ ਸੁਰੇਸ਼ ਨੂੰ ਲੱਗੀਆਂ। ਸਾਰੀਆਂ ਗੋਲੀਆਂ ਸੁਰੇਸ਼ ਦੀਆਂ ਲੱਤਾਂ 'ਚ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਬਾਅਦ 'ਚ ਅੰਮ੍ਰਿਤਸਰ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸੁਰੇਸ਼ ਸ਼ਰਮਾਂ ਆਮ ਆਦਮੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਖਹਿਰਾ ਧੜੇ ਨਾਲ ਜੁੜੇ ਹੋਏ ਹਨ।